GST Input Tax Credit – ਖਤਮ ਹੋਏ ਵਿੱਤੀ ਸਾਲ ਵਿੱਚ 8000 ਫਰਜ਼ੀ ਮਾਮਲਿਆਂ ਵਿੱਚ 35,000 ਕਰੋੜ ਰੁਪਏ ਤੋਂ ਵੱਧ ਹੇਰਾ ਫੇਰੀ ਫੜੀ ਗਈ – 426 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ – GST Intelligence booked about 8000 cases involving fake ITC of over Rs. 35000 crore

News Punjab

ਡੀਜੀਜੀਆਈ ਨਾਗਪੁਰ ਦੇ ਖੇਤਰੀ ਯੂਨਿਟ ਵਲੋਂ ਹਾਲ ਹੀ ਵਿਚ ਦਰਜ ਕੀਤੇ ਗਏ ਕੁਝ ਮਹੱਤਵਪੂਰਨ ਮਾਮਲਿਆਂ ਵਿਚ 214 ਕਰੋੜ ਰੁਪਏ ਦੇ ਧੋਖਾਧੜ੍ਹੀ ਨਾਲ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਪਾਸ ਕਰਨ ਅਤੇ ਧੋਖੇ ਨਾਲ ਇਸ ਰਕਮ ਦਾ ਆਈਟੀਸੀ ਰੀਫੰਡ ਪ੍ਰਾਪਤ ਕਰਨ ਲਈ 3 ਫਰਮਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਫਰਮਾਂ ਨੇ ਫਰਜ਼ੀ ਕਿਰਾਏ ਦੇ ਸਮਝੌਤੇ ਅਤੇ ਬਿਜਲੀ ਦੇ ਨਕਲੀ ਬਿੱਲ ਪੇਸ਼ ਕੀਤੇ ਸਨ ਅਤੇ ਇਹ ਸਿਰਫ ਕਾਗਜ਼ਾਂ ਵਿਚ ਹੀ ਮੌਜੂਦ ਸਨ ਅਤੇ ਇਹ ਫਰਮਾਂ ਕਿਸੇ ਵੀ ਕਾਰੋਬਾਰੀ ਗਤੀਵਿਧੀਆਂ ਵਿਚ ਸ਼ਾਮਿਲ ਨਹੀਂ ਸਨ

GST Intelligence: Don't summon top executives initially, avoid excesses | A2Z Taxcorp LLP

 

ਨਿਊਜ਼ ਪੰਜਾਬ
ਦੇਸ਼ ਵਿੱਚ ਵਿੱਤੀ ਸਾਲ 2020-21 ਦੌਰਾਨ ਸੀਜੀਐਸਟੀ ਜੋਨ ਅਤੇ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਨੇ 8000 ਮਾਮਲਿਆਂ ਵਿਚ ਸ਼ਾਮਿਲ 35,000 ਕਰੋੜ ਰੁਪਏ ਤੋਂ ਵੱਧ ਦੇ ਫਰਜ਼ੀ ਆਈਟੀਸੀ ਮਾਮਲੇ ਦਰਜ ਕੀਤੇ ਹਨ। ਵਿੱਤੀ ਸਾਲ ਦੌਰਾਨ 14 ਪੇਸ਼ੇਵਰਾਂ ਜਿਵੇਂ ਕਿ ਚਾਰਟਰਡ ਅਕਾਊਂਟੈਂਟਾਂ, ਵਕੀਲਾਂ ਅਤੇ ਮਾਸਟਰਮਾਈਂਡ ਵਿਅਕਤੀਆਂ, ਲਾਭਪਾਤਰੀਆਂ, ਡਾਇਰੈਕਟਰਾਂ ਆਦਿ ਸਮੇਤ 426 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਅਲੀ ਆਈਟੀਸੀ ਦੇ ਉੱਚ ਅਨੁਪਾਤ ਵਿਚ ਉਪਲਬਧਤਾ ਅਤੇ ਇਨ੍ਹਾਂ ਦੇ ਇਸਤੇਮਾਲ ਨੂੰ ਲੈ ਕੇ 9 ਨਵੰਬਰ, 2020 ਤੋਂ ਫਰਜ਼ੀ ਜੀਐਸਟੀ ਇਨਵਾਇਸ ਵਿਰੁੱਧ ਇਕ ਰਾਸ਼ਟਰ ਪੱਧਰੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜੋ ਅਜੇ ਵੀ ਜਾਰੀ ਹੈ।

ਹਾਲਾਂਕਿ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਕੋਵਿਡ ਮਹਾਮਾਰੀ ਦੇ ਗੰਭੀਰ ਰੂਪ ਵਿਚ ਫੈਲਣ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਹ ਮੁਹਿੰਮ ਹੌਲੀ ਪੈ ਗਈ ਸੀ ਲੇਕਿਨ ਹੌਲੀ ਹੌਲੀ ਲਾਕਡਾਊਨ ਨੂੰ ਚੁੱਕਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਵਿਡ-19 ਦੀ ਸਥਿਤੀ ਵਿਚ ਸੁਧਾਰ ਆਉਣ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਵਿਭਾਗ ਨੇ ਮੁਹਿੰਮ ਨੂੰ ਤਾਲਮੇਲ ਨਾਲ ਬਹਾਲ ਕੀਤਾ ਹੈ। ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਅਤੇ ਸਾਰੀਆਂ ਹੀ ਕੇਂਦਰੀ ਜੀਐਸਟੀ ਬਣਤਰਾਂ ਵਲੋਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਜ਼ਿੰਮੇਵਾਰ ਠੱਗਾਂ ਵਿਰੁੱਧ ਇਸ ਮਹੀਨੇ ਦੌਰਾਨ ਕਾਰਵਾਈ ਤੇਜ਼ ਕੀਤੀ ਗਈ ਹੈ। ਬੇਇਮਾਨ ਇਕਾਈਆਂ ਵਿਰੁੱਧ ਇਸ ਰਾਸ਼ਟਰ ਪੱਧਰੀ ਮੁਹਿੰਮ ਵਿਚ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਅਤੇ ਸੀਜੀਐਸਟੀ ਜ਼ੋਨਾਂ ਨੇ ਸੀਬੀਆਈਸੀ ਅਧੀਨ ਚਾਲੂ ਵਿੱਤੀ ਸਾਲ ਦੌਰਾਨ 500 ਮਾਮਲਿਆਂ ਵਿਚ ਸ਼ਾਮਿਲ 1200 ਇਕਾਈਆਂ ਦਾ ਪਤਾ ਲਗਾਇਆ ਹੈ ਅਤੇ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈਸੀ ਦੇ ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੀ ਗਿਣਤੀ ਹਾਲ ਦੇ ਸਮਿਆਂ ਵਿਚ ਸਭ ਤੋਂ ਉੱਚੀ ਹੈ।

ਸੀਬੀਆਈਸੀ ਅਧਿਕਾਰੀ ਠੱਗਾਂ ਨੂੰ ਫਡ਼ਨ ਲਈ ਸੂਚਨਾ ਟੈਕਨੋਲੋਜੀ ਸਾਧਨਾਂ, ਡਿਜੀਟਲ ਪ੍ਰਮਾਣਾਂ ਦੀ ਵਰਤੋਂ ਕਰ ਰਹੇ ਹਨ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਤੋਂ ਸੂਚਨਾ ਵੀ ਇਕੱਠੀ ਕਰ ਰਹੇ ਹਨ। ਕਾਨੂੰਨ ਵਿਚ ਵਿਧਾਨਕ ਅਤੇ ਪ੍ਰਕ੍ਰਿਆਵਾਦੀ ਤਬਦੀਲੀਆਂ ਦੇ ਨਾਲ ਦੇਸ਼ ਵਿਆਪੀ ਮੁਹਿੰਮ ਨੇ ਮਾਲੀਏ ਦੀ ਇਕੱਤਰਤਾ ਅਤੇ ਮੁਹਿੰਮ ਦੀ ਵਧੀਆ ਪਾਲਣਾ ਵਿਚ ਚੋਖਾ ਯੋਗਦਾਨ ਪਾਇਆ ਹੈ। ਮੁਹਿੰਮ ਦੌਰਾਨ ਕੁਝ ਚੰਗੀ ਤਰ੍ਹਾਂ ਨਾਲ ਜਾਣੀਆਂ-ਪਛਾਣੀਆਂ ਕੰਪਨੀਆਂ ਵਿਰੁੱਧ ਵੀ ਫਰਜ਼ੀ ਆਈਟੀਸੀ ਹਾਸਿਲ ਕਰਨ ਲਈ ਮਾਮਲੇ ਦਰਜ ਕੀਤੇ ਗਏ ਹਨ।

ਡੀਜੀਜੀਆਈ ਨਾਗਪੁਰ ਦੇ ਖੇਤਰੀ ਯੂਨਿਟ ਵਲੋਂ ਹਾਲ ਹੀ ਵਿਚ ਦਰਜ ਕੀਤੇ ਗਏ ਕੁਝ ਮਹੱਤਵਪੂਰਨ ਮਾਮਲਿਆਂ ਵਿਚ 214 ਕਰੋੜ ਰੁਪਏ ਦੇ ਧੋਖਾਧੜ੍ਹੀ ਨਾਲ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਪਾਸ ਕਰਨ ਅਤੇ ਧੋਖੇ ਨਾਲ ਇਸ ਰਕਮ ਦਾ ਆਈਟੀਸੀ ਰੀਫੰਡ ਪ੍ਰਾਪਤ ਕਰਨ ਲਈ 3 ਫਰਮਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਫਰਮਾਂ ਨੇ ਫਰਜ਼ੀ ਕਿਰਾਏ ਦੇ ਸਮਝੌਤੇ ਅਤੇ ਬਿਜਲੀ ਦੇ ਨਕਲੀ ਬਿੱਲ ਪੇਸ਼ ਕੀਤੇ ਸਨ ਅਤੇ ਇਹ ਸਿਰਫ ਕਾਗਜ਼ਾਂ ਵਿਚ ਹੀ ਮੌਜੂਦ ਸਨ ਅਤੇ ਇਹ ਫਰਮਾਂ ਕਿਸੇ ਵੀ ਕਾਰੋਬਾਰੀ ਗਤੀਵਿਧੀਆਂ ਵਿਚ ਸ਼ਾਮਿਲ ਨਹੀਂ ਸਨ ਅਤੇ ਇਨ੍ਹਾਂ ਦੇ ਰਜਿਸਟਰਡ ਕਾਰੋਬਾਰੀ ਥਾਵਾਂ ਤੋਂ ਕੰਮ ਕਰਦੀਆਂ ਸਨ। ਇਹ ਫਰਮਾਂ ਪਾਈਪਾਂ ਅਤੇ ਸਿਗਰਟਾਂ ਲਈ ਸਮੋਕਿੰਗ ਮਿਸ਼ਰਨਾਂ ਦੇ ਆਮ ਉਤਪਾਦ ਦੀ ਬਰਾਮਦ ਦਰਸਾਉਂਦੀਆਂ ਸਨ ਅਤੇ ਇਸ ਤਰ੍ਹਾਂ ਇਨ੍ਹਾਂ ਉੱਪਰ @ 28 % ਦੇ ਹਿਸਾਬ ਨਾਲ ਜੀਐਸਟੀ ਅਤੇ @ 290 % ਦੇ ਹਿਸਾਬ ਨਾਲ ਮੁਆਵਜਾ ਸੈੱਸ ਆਕਰਸ਼ਿਤ ਕੀਤਾ ਜਾ ਰਿਹਾ ਸੀ।

ਇਕ ਹੋਰ ਮਾਮਲੇ ਵਿਚ ਡੀਜੀਜੀਆਈ, ਚੰਡੀਗਡ਼੍ਹ ਤੋਂ ਇਕ ਹੋਰ ਮਾਸਟਰਮਾਈਂਡ ਨੂੰ ਹਿਰਾਸਤ ਵਿਚ ਲਿਆ ਹੈ ਜੋ 115 ਕਰੋੜ ਰੁਪਏ ਦੇ ਨਾਜਾਇਜ਼ ਆਈਟੀਸੀ ਨੂੰ ਪਾਸ ਕਰਨ ਲਈ ਜਾਅਲੀ ਫਰਮਾਂ ਚਲਾ ਰਿਹਾ ਸੀ। ਇਹ ਸੂਚਨਾ ਮਿਲੀ ਸੀ ਕਿ ਝੂਠੀਆਂ ਜਾਂ ਜਾਅਲੀ ਫਰਮਾਂ ਨੂੰ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਵੱਖ-ਵੱਖ ਲੋਹੇ ਅਤੇ ਸਟੀਲ ਦੀਆਂ ਇਕਾਈਆਂ ਨੂੰ ਨਾ-ਦੇਣ ਯੋਗ ਆਈਟੀਸੀ ਪਾਸ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਹਿਮਾਚਲ ਪ੍ਰਦੇਸ਼ ਦੇ ਬੱਦੀ ਅਤੇ ਪੰਜਾਬ ਵਿਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਥੋਂ ਲੈਪਟਾਪ ਦੀ ਸ਼ਕਲ ਵਿਚ ਇਤਰਾਜ਼ਯੋਗ ਈ-ਮੇਲਾਂ, ਪੈੱਨ-ਡ੍ਰਾਈਵਾਂ, ਮੋਬਾਇਲ ਫੋਨਾਂ ਨਾਲ ਧੋਖੇਧੜ੍ਹੀ ਨਾਲ ਲੈਣ-ਦੇਣ ਦੇ ਸਬੂਤ ਸਾਹਮਣੇ ਆਏ। ਇਸੇ ਤਰ੍ਹਾਂ ਦਾ ਇਕ ਧੋਖੇਧੜ੍ਹੀ ਨਾਲ ਆਈਟੀਸੀ ਦਾ ਮਾਮਲਾ ਡੀਜੀਜੀਆਈ, ਸੂਰਤ ਜ਼ੋਨਲ ਯੂਨਿਟ ਵਲੋਂ ਦਰਜ ਕੀਤਾ ਗਿਆ ਹੈ ਜਿਸ ਵਿਚ ਗੈਰ ਮੌਜੂਦ ਫਰਮਾਂ ਨੂੰ 300 ਕਰੋੜ ਰੁਪਏ ਦੀਆਂ ਇਨਵਾਇਸਾਂ ਅਤੇ ਨਾਜਾਇਜ਼ ਆਈਟੀਸੀ ਪਾਸ ਕਰਨ ਦੇ ਮਾਮਲੇ ਵਿਚ ਸ਼ਾਮਿਲ ਪਾਇਆ ਗਿਆ ਹੈ।

ਸੀਜੀਐਸਟੀ, ਜੈਪੁਰ ਜ਼ੋਨ ਨੇ 100 ਕਰੋੜ ਰੁਪਏ ਤੋਂ ਵੱਧ ਦੀ ਧੋਖੇਧੜ੍ਹੀ ਨਾਲ ਆਈਟੀਸੀ ਦੀ ਪ੍ਰਾਪਤੀ ਅਤੇ ਪਾਸਿੰਗ ਲਈ ਕਈ ਜਾਅਲੀ ਫਰਮਾਂ ਦੇ ਸ਼ਾਮਿਲ ਹੋਣ ਦੇ ਮਾਮਲੇ ਦਾ ਪਤਾ ਲਗਾਇਆ ਹੈ ਜਿਸ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਈਟੀਸੀ ਧੋਖੇ ਦੇ ਇਕ ਹੋਰ ਮਾਮਲੇ ਵਿਚ ਸੀਜੀਐਸਟੀ ਦਿੱਲੀ ਜ਼ੋਨ ਨੇ 551 ਕਰੋੜ ਰੁਪਏ ਮੁੱਲ ਦੀਆਂ ਫਰਜ਼ੀ ਇਨਵਾਇਸਾਂ ਬਣਾਉਣ ਅਤੇ 91 ਕਰੋੜ ਰੁਪਏ ਮੁੱਲ ਦੀਆਂ ਧੋਖੇ ਨਾਲ ਆਈਟੀਸੀ ਪਾਸ ਕਰਨ ਦੇ ਮਾਮਲੇ ਵਿਚ ਕਈ ਇਕਾਈਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਅਲੀ ਇਕਾਈਆਂ ਲੁੱਕ ਦੇ ਮਿਸ਼ਰਨਾਂ ਦੀਆਂ ਇਨਵਾਇਸਾਂ, ਬੇਸ ਧਾਤੂਆਂ, ਫਰਨੀਚਰ ਅਤੇ ਦਰਵਾਜ਼ਿਆਂ ਦੀਆਂ ਇਨਵਾਇਸਾਂ ਜਾਰੀ ਕਰ ਰਹੀਆਂ ਸਨ। ਇਸ ਜਾਅਲੀ ਇਨਵਾਇਸ ਸਕੈਂਡਲ ਵਿਚ ਸ਼ਾਮਿਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਹੋਰ ਮਾਮਲੇ ਵਿਚ ਸੀਜੀਐਸਟੀ ਅਹਿਮਦਾਬਾਦ ਜ਼ੋਨ ਨੇ 13 ਫਰਜ਼ੀ ਇਕਾਈਆਂ ਵਿਰੁੱਧ 38 ਕਰੋੜ ਰੁਪਏ ਦੇ ਆਈਟੀਸੀ ਫਰਾਡ ਮਾਮਲੇ ਵਿਚ ਬੁਕ ਕੀਤਾ ਹੈ ਜੋ ਲੋਹੇ ਅਤੇ ਸਟੀਲ ਦੀਆਂ ਜਾਅਲੀ ਇਨਵਾਇਸਾਂ ਜਾਰੀ ਕਰਨ ਦੇ ਤਰੀਕੇ ਨਾਲ ਧੋਖਾਧੜ੍ਹੀ ਦੀਆਂ ਆਈਟੀਸੀ ਪਾਸ ਕਰ ਰਹੀਆਂ ਸਨ।

ਫਰਜ਼ੀ ਇਨਵਾਇਸ ਧੋਖੇਬਾਜ਼ਾਂ ਅਤੇ ਹੋਰ ਜੀਐਸਟੀ ਚੋਰਾਂ ਵਿਰੁੱਧ ਇਨਫੋਰਸਮੈਂਟ ਮੁਹਿੰਮ ਹੋਰ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ ਤਾਕਿ ਸਰਕਾਰੀ ਖਜ਼ਾਨੇ ਨਾਲ ਧੋਖਾ ਕਰਨ ਲਈ ਨਾਜਾਇਜ਼ ਗਤੀਵਿਧੀਆਂ ਵਿਚ ਸ਼ਾਮਿਲ ਬੇਇਮਾਨ ਅਨਸਰਾਂ ਨੂੰ ਫੜਿਆ ਅਤੇ ਬੁੱਕ ਕੀਤਾ ਜਾ ਸਕੇ।

ਇਨ੍ਹਾਂ ਫਰਜ਼ੀ ਆਈਟੀਸੀ ਮਾਮਲਿਆਂ ਤੋਂ ਇਲਾਵਾ ਡੀਜੀਜੀਆਈ ਅਤੇ ਹੋਰ ਸੀਜੀਐਸਟੀ ਬਣਤਰਾਂ ਨੇ ਜੀਐਸਟੀ ਚੋਰੀ ਦੇ ਕਈ ਹੋਰ ਮਾਮਲਿਆਂ ਦਾ ਵੀ ਪਤਾ ਲਗਾਇਆ ਹੈ ਜਿਨ੍ਹਾਂ ਵਿਚ ਮਿਸਕਲਾਸਿਫਿਕੇਸ਼ਨ, ਅੰਡਰਵੈਲਿਊਏਸ਼ਨ ਅਤੇ ਵਸਤਾਂ ਅਤੇ ਸੇਵਾਵਾਂ ਦੀ ਸ਼ੱਕੀ ਸਪਲਾਈ ਸ਼ਾਮਿਲ ਹੈ।

Ministry of Finance

CGST Zones and Directorate General of GST Intelligence booked about 8000 cases involving fake ITC of over Rs. 35000 crore in FY 2020-21

News Punjab

Misuse of the beneficial provision of Input Tax Credit (ITC) under GST regime is the most common modus of evasion under the GST Law. The field formations of the Central Board of Indirect taxes and Customs (CBIC) have beenregularly detecting such cases from very beginning of the GST regime. During the financial year 2020-21 the CGST zones and the Directorate General of GST Intelligence (DGGI)have booked about 8000 cases involving fake ITC of over Rs. 35000 croreDuring the financial year 426 persons including 14 professionals such as CAs, Lawyers and masterminds, beneficiaries, directors etc were arrested. Considering the high proportion of fake ITC availment and utilisation a nation-wide special drive against the fake GST invoice was launched w.e.f. 9th November 2020 which is still continuing.

However due to the serious Covid pandemic spread during the past two three months and related safety concerns, the drive slowed down but with gradual lifting of lockdown and improved Covid-19 situation in different parts of the country, the department has resumed the drive in  coordinated action at national level. The crack-down byDirectorate General of GST Intelligence and all the Central GST formations against the fraudsters responsible for causing loss to the government exchequerhas gained momentum during this month. In this nationwide drive against unscrupulous entities, Directorate General of GST Intelligence and CGST Zones under CBIC have during the current financial year detected more than 500 cases involving 1200 entities and arresting 24 persons. The number of arrests made by officers of CBIC is one of the highest in recent times.

CBIC officers are using latest IT tools, digital evidence and also collecting information from other government departments to catch the fraudsters. Along with legislative and procedural changes in the law, the nationwide drive has contributed to better compliance and revenue collection. During the drive, cases of fake ITC availment against some well-known companies were also booked.

Some of the notable cases booked recently include a case by DGGI Nagpur Zonal Unit against three firms involved in passing on fraudulent Input Tax Credit (ITC) to the tune of Rs. 214 crore and claiming refund of accumulated ITC in fraudulent manner. These firms had submitted fake rental agreements and fake electricity bills and they existed only on paper without any business activities having taken place from their registered place of business. These firms were showing exports of a common product i.e. smoking mixtures for pipes and cigarettes attracting GST @ 28 % and Compensation Cess @ 290 %.

In another instance, DGGI Chandigarh Zonal Unit booked and apprehended a mastermind, who was operating fake firms for passing on illegal ITC to the tune of 115 crore. On information that fictitious/bogus firms were used to pass inadmissible ITC to various iron and steel units based in Himachal Pradesh, Punjab and Haryana, searches were conducted at multiple premises in Himachal Pradesh (Baddi) and Punjab where incriminating evidences in the form of laptop containing incriminating e-mails, pen drives, mobile phones evidencing fraudulent transactions were resumed. Similarly a case of fraudulent ITC was also booked by DGGI SuratZonal Unit in which non – existent firms were found to be engaged in supply of invoices and passing on illegal ITC to the tune of Rs. 300 crore.

CGST Jaipur Zone, detected a case involving multiple fake firms for availment/passing on fraudulent ITC of Rs. more than 100 crore in which three persons were arrested. In another case of ITC fraud, CGST Delhi Zone busted a network of 23 entities involved in creation of fake invoices worth Rs. 551 crore and passing on fraudulent ITC worth Rs. 91 crore. These fake entities were issuing invoices of bituminous mixtures, base metals, furniture and doors. Three key persons involved in this fake invoice racket have been arrested. In another instance, CGST Ahmedabad Zone booked a case of ITC fraud of Rs. 38 crore against thirteen fake entities which were created to pass on fraudulent ITC by way of issuing bogus invoices of iron and steel.

The enforcement drive against the fake invoice fraudsters and other GST evaders is likely to intensify with an objective to catch and book unscrupulous elements engaged in illegal activities to defraud the government exchequer.

Apart from cases of fake ITC the DGGI and other CGST formations have also detected GST evasion involving misclassification, undervaluation and clandestine supplies of goods and services.