ਹਰਿਆਣਾ, ਹਿਮਾਚਲ ਸਮੇਤ 8 ਰਾਜਾਂ ਦੇ ਰਾਜਪਾਲ ਬਦਲੇ

ਨਵੀਂ ਦਿੱਲੀ, 6 ਜੁਲਾਈ

ਬੰਡਾਰੂ ਦੱਤਾਤ੍ਰੇਯ ਹਰਿਆਣਾ ਅਤੇ ਰਾਜਿੰਦਰ ਵਿਸ਼ਵਨਾਥ ਅਰਲੇਕਰ ਹਿਮਾਚਲ ਪ੍ਰਦੇਸ਼ ਦੇ ਨਵੇ ਰਾਜਪਾਲ ਨਿਯੁਕਤ ਕੀਤੇ ਗਏ ਹਨ। ਕੇਂਦਰ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਰਾਜ ਦੇ ਰਾਜਪਾਲਾਂ ਦੀਆਂ ਨਿਯੁਕਤੀਆਂ ਕੀਤੀਆਂ। ਥਵਰਚੰਦ ਗਹਿਲੋਤ ਨੂੰ ਕਰਨਾਟਕ, ਹਰੀ ਬਾਬੂ ਕੰਭਾਪਤੀ ਨੂੰ ਮਿਜ਼ੋਰਮ, ਮੰਗੂਭਾਈ ਪਟੇਲ ਨੂੰ ਮੱਧ ਪ੍ਰਦੇਸ਼, ਪੀਐੱਸ ਸ੍ਰੀਧਰਨ ਪਿਲਾਈ ਨੂੰ ਗੋਆ ਤੇ ਸੱਤਿਆਦੇਵ ਆਰੀਆ ਨੂੰ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਹੈ।