ਮੈਗਾ ਟੀਕਾਕਰਨ ਕੈਂਪ ਅੱਜ ਤੋਂ – ਇੱਕ ਲੱਖ ਲੋਕਾਂ ਨੂੰ ਲੱਗਣਗੇ ਟੀਕੇ – 308 ਥਾਵਾਂ ਤੇ ਕੀਤਾ ਪ੍ਰਬੰਧ – ਆਪਣੇ ਨੇੜਲੇ ਕੈਂਪ ਦੀ ਪੜ੍ਹੋ ਲਿਸਟ
ਤੁਹਾਡੇ ਇਲਾਕੇ ਵਿੱਚ ਕਿੱਥੇ ਲੱਗ ਰਿਹਾ ਟੀਕਾ ਕੈਂਪ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ
ਰਾਜਿੰਦਰ ਸਿੰਘ ਜੌੜਾ – ਨਿਊਜ਼ ਪੰਜਾਬ
ਕੋਰੋਨਾ ਮਹਾਮਾਰੀ ਨੂੰ ਕਾਬੂ ਵਿੱਚ ਰੱਖਣ ਲਈ ਜਿਲ੍ਹਾ ਲੁਧਿਆਣਾ ਵਿੱਚ ਸਿਹਤ ਵਿਭਾਗ ਅੱਜ 308 ਥਾਵਾਂ ‘ਤੇ ਮੈਗਾ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ । ਇਸ ਦੇ ਲਈ ਸਿਹਤ ਵਿਭਾਗ ਨੇ ਇੱਕ ਲੱਖ ਪੰਜ ਹਜ਼ਾਰ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ ਜਿਸ ਵਿੱਚ 85 ਹਜ਼ਾਰ ਕੋਵਿਸ਼ੀਲਡ ਦੀਆਂ ਖੁਰਾਕਾਂ ਅਤੇ ਕੋਵੋਕਸੀਨ ਦੀਆਂ 20 ਹਜ਼ਾਰ ਖੁਰਾਕਾਂ ਪ੍ਰਾਪਤ ਕੀਤੀਆਂ ਹਨ. ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਮੈਗਾ ਟੀਕਾਕਰਨ ਕੈਂਪ ਰਾਹੀਂ 18 ਸਾਲ ਤੋਂ ਵੱਧ ਉਮਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਪਹਿਲੀ ਅਤੇ ਦੂਜੀ ਖੁਰਾਕ ਦੇਣ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਟੀਕਾਕਰਨ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਲੋਕ ਆਪਣੀ ਸਹੂਲਤ ਅਨੁਸਾਰ ਨਿਰਧਾਰਤ ਸਮੇਂ ‘ਤੇ ਕੇਂਦਰ ਦਾ ਦੌਰਾ ਕਰਕੇ ਟੀਕਾ ਲਗਵਾ ਸਕਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹਰੇਕ ਵਿਅਕਤੀ ਜੋ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪਹੁੰਚੇਗਾ, ਨੂੰ ਟੀਕਾ ਲਗਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੈਗਾ ਟੀਕਾਕਰਨ ਕੈਂਪ ਦਾ ਲਾਭ ਲੈਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਉਣ।
ਤੁਹਾਡੇ ਇਲਾਕੇ ਵਿੱਚ ਕਿੱਥੇ ਲੱਗ ਰਿਹਾ ਟੀਕਾ ਕੈਂਪ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ