ਬਿਜਲੀ ਸੰਕਟ ਗੰਭੀਰ – ਉਦਯੋਗਾਂ ਤੇ ਕੱਟ ਹੁਣ 3 ਦਿਨ ਦਾ ਹੋਇਆ – ਉਲੰਘਣਾ ਤੇ ਹੋਏਗਾ ਜ਼ੁਰਮਾਨਾ – ਪੜ੍ਹੋ ਨਵੇਂ ਹੁਕਮ
ਰਾਜਿੰਦਰ ਸਿੰਘ ਜ਼ੋੜਾ – ਨਿਊਜ਼ ਪੰਜਾਬ
ਪੰਜਾਬ ਵਿੱਚ ਬਿਜਲੀ ਦਾ ਸੰਕਟ ਗਭੀਰ ਰੂਪ ਧਾਰਨ ਕਰਦਾ ਜਾਂ ਰਿਹਾ ਹੈ, ਸਥਿਤੀ ਦੀ ਨਾਜ਼ੁਕਤਾ ਨੂੰ ਵੇਖਦਿਆਂ ਪਾਵਰ ਕਾਰਪੋਰੇਸ਼ਨ ਨੇ ਉਦਯੋਗਾਂ ਤੇ ਪਾਵਰ ਕੱਟ ਦੋ ਦਿਨ ਤੋਂ ਵਧਾ ਕੇ ਤਿੰਨ ਦਿਨ ਕਰ ਦਿੱਤਾ ਹੈ, ਇੱਹ ਕੱਟ ਹੁਣ ਕੈਟਾਗਿਰੀ ਟੂ ਅਤੇ ਥ੍ਰੀ ਵਿੱਚ 4ਜੁਲਾਈ ਸਵੇਰੇ 8ਵਜੇ ਤੱਕ ਅਤੇ ਕੈਟਾਗਿਰੀ ਵਨ ਵਿੱਚ 5ਜੁਲਾਈ ਸਵੇਰੇ 8ਵਜੇ ਤੱਕ ਲਾਗੂ ਰਹਿਣਗੇ l
ਵਿਭਾਗ ਵਲੋਂ ਜਾਰੀ ਸਰਕੂਲਰ ਅਨੁਸਾਰ ਕੱਟ ਦੌਰਾਨ ਜਨਰਲ ਅਤੇ ਰੋਲਿੰਗ ਮਿਲਾਂ ਨੂੰ 10 ਪ੍ਰਤੀਸ਼ਤ ਅਤੇ ਆਰਕ ਫਰਨੈਸ ਨੂੰ 2.5 ਪ੍ਰਤੀਸ਼ਤ ਲੋਡ ਵਰਤਣ ਦੀ ਇਜ਼ਾਜ਼ਤ ਹੋਵੇਗੀ, ਉਲੰਘਣਾ ਕਰਨ ਤੇ 100 ਰੁਪਏ ਪ੍ਰਤੀ ਕਿਲੋਵਾਟ ਜੁਰਮਾਨਾ ਹੋਵੇਗਾ, ਦੂਜੀ ਵਾਰੀ ਉਲੰਘਣਾ ਕਰਨ ਤੇ ਜੁਰਮਾਨਾ 200 ਰੁਪਏ ਪ੍ਰਤੀ ਕਿਲੋਵਾਟ ਹੋ ਜਾਵੇਗਾ l
ਕੱਟ ਵਿਚੋਂ ਮਿਲਕ ਪਲਾਂਟ, ਕੋਲਡ ਸਟੋਰ ਅਤੇ ਹੋਰ ਜਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਵਧੇਰੇ ਜਾਣਕਾਰੀ ਲਈ ਵਿਭਾਗ ਵਲੋਂ ਜਾਰੀ ਸਰਕੂਲਰ ਵੇਖੋ