ਨੌਵੀਂ ਰਾਸ਼ਟਰੀ ਗੱਤਕਾ ਖੇਡਾਂ ਗੁਰਹਰਸਹਾਏ ਵਿਖੇ ਹੋਣਗੀਆਂ: ਖੇਡ ਮੰਤਰੀ ਰਾਣਾ ਸੋਢੀ
ਨਿਊਜ਼ ਪੰਜਾਬ
20 ਰਾਜਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ: ਹਰਜੀਤ ਸਿੰਘ ਗਰੇਵਾਲ
ਗੁਰੂ ਹਰ ਸਹਾਏ 18 ਜੂਨ
ਕੋਵਿਡ -19 ਦੀ ਤਾਲਾਬੰਦੀ ਹੋਣ ਕਾਰਨ ਸਾਲ 2020 ਵਿੱਚ ਹੋਣ ਵਾਲਾ 9ਵਾਂ ਰਾਸ਼ਟਰੀ ਗੱਤਕਾ ਟੂਰਨਾਮੈਂਟ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਹੁਣ ਇਸ ਸਾਲ ਗੁਰੂ ਹਰ ਸਹਾਏ ਵਿਖੇ ਦੁਬਾਰਾ ਕਰਵਾਉਣ ਲਈ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਅਤੇ ਗੁਰੂ ਹਰ ਸਹਾਏ ਦੇ ਉੱਘੇ ਸਮਾਜ ਸੇਵਕ ਆਤਮਜੀਤ ਸਿੰਘ ਡੇਵਿਡ ਨੇ ਇਸ ਸਬੰਧ ਵਿਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਮਿਲੇ ਅਤੇ ਉਨ੍ਹਾਂ ਨਾਲ ਨੈਸ਼ਨਲ ਟੂਰਨਾਮੈਂਟ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ, ਜਿਸ ‘ਤੇ ਖੇਡ ਮੰਤਰੀ ਪੰਜਾਬ ਰਾਣਾ ਸੋਢੀ ਜੀ 07 ਅਗਸਤ 2021 ਨੂੰ ਇਹ ਟੂਰਨਾਮੈਂਟ ਕਰਾਉਣ ਦੀ ਸਹਿਮਤ ਦੇ ਦਿੱਤੀ ਹੈ। ਇਸ ਐਲਾਨ ਨਾਲ ਗੱਤਕਾ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਨੇ ਦੱਸਿਆ ਕਿ ਖੇਡ ਮੰਤਰੀ ਦੀ ਸਹਿਮਤੀ ਮਿਲਦਿਆਂ ਹੀ ਰਾਸ਼ਟਰੀ ਖੇਡਾਂ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਸਮੂਹ ਖਿਡਾਰੀਆਂ ਨੂੰ ਸਭ ਸਹੂਲਤਾਂ ਪ੍ਰਦਾਨ ਕਰਨਗੇ ਤੇ ਸਵਾਗਤ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵਿੱਚ 20 ਰਾਜਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਇਨਾਂ ਖੇਡ ਮੁਕਾਬਲਿਆਂ ਵਿੱਚ ਲਗਭਗ 400 ਖਿਡਾਰੀ (ਲੜਕੇ ਅਤੇ ਲੜਕੀਆਂ) ਤੇ 60 ਕੋਚ ਅਧਿਕਾਰਤ ਤੌਰ ‘ਤੇ ਹਿੱਸਾ ਲੈਣਗੇ। ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚੋਂ ਹੀ ਇੰਡੀਆ ਟੀਮ ਦੀ ਚੋਣ ਕੀਤੀ ਜਾਵੇਗੀ ਜੋ ਅਗਲੇ ਸਾਲ ਏਸ਼ੀਅਨ ਖੇਡਾਂ ਵਿਚ ਭਾਰਤੀ ਟੀਮ ਦਾ ਹਿੱਸਾ ਬਣੇਗੀ।
ਫੋਟੋ ਕੈਪਸ਼ਨ :
ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਅਤੇ ਉੱਘੇ ਸਮਾਜ ਸੇਵਕ ਆਤਮਜੀਤ ਸਿੰਘ ਡੇਵਿਡ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਦੌਰਾਨ ਖੜੇ ਨਜ਼ਰ ਆ ਰਹੇ ਹਨ।