ਸੁਪਰੀਮ ਕੋਰਟ ਦੇ ਸਾਬਕਾ ਮੁੱਖੀ ਨੇ ਰਾਜਸਭਾ ਦੇ ਮੈਂਬਰ ਵਜੋਂ ਸੌਂਹ ਚੁੱਕੀ– ਸ਼ੇਮ-ਸ਼ੇਮ ਦੇ ਨਾਹਰੇ ਵੱਜੇ
ਨਵੀ ਦਿੱਲੀ 19 ਮਾਰਚ ( ਨਿਊਜ਼ ਪੰਜਾਬ ) ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਮੁੱਖੀ (CJI ) ਰੰਜਨ ਗੋਗੋਈ ਨੇ ਅੱਜ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਲਗੇ ਸ਼ੇਮ-ਸ਼ੇਮ ਦੇ ਨਾਹਰਿਆਂ ਦੌਰਾਨ ਰਾਜ ਸਭਾ ਦੇ ਮੈਂਬਰ ਵਜੋਂ ਸੌਂਹ ਚੁੱਕ ਲਈ | ਵਿਰੋਧੀ ਪਾਰਟੀਆਂ ਨੇ ਇਸ ਨਿਯੁਕਤੀ ਨੂੰ ਅਦਾਲਤਾਂ ਦੀ ਸੁਤੰਤਰਤਾ ਤੇ ਹਮਲਾ ਦਸਦਿਆਂ ਇਸ ਦਾ ਵਿਰੋਧ ਕੀਤਾ | ਮੁੱਖ ਜੱਜ ਰਹਿੰਦੀਆਂ ਸ਼੍ਰੀ ਗੋਗੋਈ ਨੇ ਅਯੁਧਿਆ ਅਤੇ ਰਾਫੇਲ ਵਰਗੇ ਪ੍ਰਸਿੱਧ ਮਾਮਲਿਆਂ ਤੇ ਫੈਂਸਲੇ ਦਿਤੇ ਸਨ | ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਰੀਅਨ ਜੋਸਫ ਨੇ ਇਸ ਨਿਯੁਕਤੀਦੇ ਪ੍ਰਵਾਨ ਕਰਨ ਨਾਲ ਅਦਾਲਤਾਂ ਦੀ ਆਜ਼ਾਦੀ ਬਾਰੇ ਆਮ ਆਦਮੀ ਦਾ ਵਿਸ਼ਵਾਸ਼ ਟੁਟਿਆ ਕਿਹਾ ਹੈ | ਸੁਪਰੀਮ ਕੋਰਟ ਦੇ ਸਾਬਕਾ ਮੁੱਖੀ (CJI ) ਰੰਜਨ ਗੋਗੋਈ ਨੇ ਕਿਹਾ ਕਿ ਉਹ ਰਾਜ ਸਭਾ ਵਿਚ ਆਪਣੀ ਮਜੂਦਗੀ ਨਾਲ ਅਦਾਲਤੀ ਮੁਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਣਗੇ | ਇਸੇ ਦੌਰਾਨ ਸਮਾਜ ਵੱਡੀ ਪਾਰਟੀ ਤੋਂ ਬਿਨਾ ਸਾਰੀਆਂ ਵਿਰੋਧੀ ਪਾਰਟੀਆਂ ਸਭਾ ਦਾ ਬਾਈਕਾਟ ਕਰਕੇ ਬਾਹਰ ਆ ਗਈਆਂ |