ਸਿੱਧੇ ਟੈਕਸਾਂ ਦੀ ਗ੍ਰੌਸ ਕੁਲੈਕਸ਼ਨ 2,16,602 ਕਰੋੜ ਰੁਪਏ ਦੀ ਹੋਈ – 30,731 ਕਰੋੜ ਰੁਪਏ ਦੇ ਰਿਫੰਡ ਵੀ ਜਾਰੀ-Net Direct Tax collections have grown at over 100%
ਵਿੱਤੀ ਸਾਲ 2021-22 ਵਿਚ 30,731 ਕਰੋੜ ਰੁਪਏ ਦੀ ਰਾਸ਼ੀ ਦੇ ਰਿਫੰਡ ਵੀ ਜਾਰੀ ਕੀਤੇ ਗਏ ਹਨ।ਵਿੱਤੀ ਸਾਲ 2021-22 ਵਿਚ ਸਿੱਧੇ ਟੈਕਸਾਂ ਦੀ ਗ੍ਰੌਸ ਕੁਲੈਕਸ਼ਨ (ਰਿਫੰਡ ਲਈ ਅਡਜਸਟਿੰਗ ਤੋਂ ਪਹਿਲਾਂ) 2,16,602 ਕਰੋੜ ਰੁਪਏ ਦੀ ਹੋਈ ਹੈ, ਜੋ ਪਿਛਲੇ ਸਾਲ ਦੀ ਇਸੇ ਅਵਧੀ ਵਿਚ 1,37,825 ਕਰੋੜ ਰੁਪਏ ਸੀ। ਇਸ ਵਿਚ 96,923 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 1,19,197 ਕਰੋੜ ਰੁਪਏ ਦਾ ਸਕਿਓਰਟੀ ਟ੍ਰਾਂਜ਼ੈਕਸ਼ਨ ਟੈਕਸ (ਐਸਟੀਟੀ) ਸਮੇਤ ਵਿਅਕਤੀਗਤ ਆਮਦਨ (ਪੀਆਈਟੀ) ਸ਼ਾਮਿਲ ਹਨ – – – –
ਨਿਊਜ਼ ਪੰਜਾਬ
ਵਿੱਤੀ ਸਾਲ 2021-22 ਵਿਚ 15 ਜੂਨ, 2021 ਤੱਕ ਸਿੱਧੇ ਟੈਕਸਾਂ ਦੀ ਕੁਲੈਕਸ਼ਨ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਨੈੱਟ ਕੁਲੈਕਸ਼ਨ 1,85,871 ਕਰੋੜ ਰੁਪਏ ਹੋਈ ਹੈ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਹੋਈ 92,762 ਕਰੋੜ ਰੁਪਏ ਦੀ ਸਿੱਧੀ ਟੈਕਸ ਕੁਲੈਕਸ਼ਨ ਦੇ ਮੁਕਾਬਲੇ 100.4% ਦਾ ਸ਼ਾਨਦਾਰ ਵਾਧਾ ਦਰਸਾਉਂਦੀ ਹੈ। ਸਿੱਧੇ ਟੈਕਸਾਂ ਦੀ ਨੈੱਟ ਕੁਲੈਕਸ਼ਨ ਵਿਚ 74,356 ਕਰੋੜ ਰੁਪਏ (ਰਿਫੰਡ ਤੋਂ ਬਾਅਦ) ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ ਸੁਰੱਖਿਆ ਲੈਣ ਦੇਣ ਸਮੇਤ 1,11,043 ਕਰੋੜ ਰੁਪਏ (ਕੁੱਲ ਰਿਫੰਡ ਤੋਂ ਬਾਅਦ) ਦੇ ਕੁਲ ਲੈਣ-ਦੇਣ ਕਰ (ਐਸਟੀਟੀ) ਸਮੇਤ ਵਿਅਕਤੀਗਤ ਆਮਦਨ (ਪੀਆਈਟੀ) ਸ਼ਾਮਿਲ ਹੈ।
ਵਿੱਤੀ ਸਾਲ 2021-22 ਵਿਚ ਸਿੱਧੇ ਟੈਕਸਾਂ ਦੀ ਗ੍ਰੌਸ ਕੁਲੈਕਸ਼ਨ (ਰਿਫੰਡ ਲਈ ਅਡਜਸਟਿੰਗ ਤੋਂ ਪਹਿਲਾਂ) 2,16,602 ਕਰੋੜ ਰੁਪਏ ਦੀ ਹੋਈ ਹੈ, ਜੋ ਪਿਛਲੇ ਸਾਲ ਦੀ ਇਸੇ ਅਵਧੀ ਵਿਚ 1,37,825 ਕਰੋੜ ਰੁਪਏ ਸੀ। ਇਸ ਵਿਚ 96,923 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 1,19,197 ਕਰੋੜ ਰੁਪਏ ਦਾ ਸਕਿਓਰਟੀ ਟ੍ਰਾਂਜ਼ੈਕਸ਼ਨ ਟੈਕਸ (ਐਸਟੀਟੀ) ਸਮੇਤ ਵਿਅਕਤੀਗਤ ਆਮਦਨ (ਪੀਆਈਟੀ) ਸ਼ਾਮਿਲ ਹਨ। ਮਾਈਨਰ ਹੈੱਡ ਵਾਈਜ਼ ਟੈਕਸ ਦੀ ਕੁਲੈਕਸ਼ਨ ਵਿਚ 28,780 ਕਰੋੜ ਰੁਪਏ ਦਾ ਅਡਵਾਂਸ, 1,56,824 ਕਰੋੜ ਰੁਪਏ ਦਾ ਟੀਡੀਐਸ (ਸਰੋਤ ਤੇ ਕਟੌਤੀ), 15,343 ਕਰੋੜ ਰੁਪਏ ਦਾ ਸੈਲਫ ਅਸੈਸਮੈਂਟ ਟੈਕਸ, 14,079 ਕਰੋੜ ਰੁਪਏ ਦਾ ਰੈਗੂਰਲਰ ਅਸੈਸਮੈਂਟ ਟੈਕਸ, 1086 ਕਰੋੜ ਰੁਪਏ ਦਾ ਡਿਵੀਡੈਂਡ ਵੰਡ ਅਤੇ 491 ਕਰੋੜ ਰੁਪਏ ਹੋਰ ਮਾਈਨਰ ਹੈੱਡਜ਼ ਅਧੀਨ ਟੈਕਸ ਸ਼ਾਮਿਲ ਹਨ।
ਨਵੇਂ ਵਿੱਤੀ ਸਾਲ ਦੇ ਬੇਹੱਦ ਚੁਣੌਤੀਪੂਰਨ ਸ਼ੁਰੂਆਤੀ ਮਹੀਨਿਆਂ ਦੇ ਬਾਵਜੂਦ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਅਡਵਾਂਸ ਟੈਕਸ 28,780 ਕਰੋੜ ਰੁਪਏ ਦਾ ਹੋਇਆ ਹੈ, ਜੋ ਇਸ ਦੇ ਠੀਕ ਪਿਛਲੇ ਸਾਲ ਦੇ ਇਸੇ ਸਮੇਂ ਵਿਚ ਹੋਏ 11,714 ਕਰੋੜ ਰੁਪਏ ਦੇ ਅਡਵਾਂਸ ਟੈਕਸ ਦੀ ਕੁਲੈਕਸ਼ਨ ਨਾਲੋਂ ਤਕਰੀਬਨ 146 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਇਹ 18,358 ਕਰੋੜ ਰੁਪਏ ਦੇ ਕਾਰਪੋਰੇਸ਼ਨ ਟੈਕਸ (ਸੀ ਆਈ ਟੀ ) ਅਤੇ 10, 422 ਕਰੋੜ ਰੁਪਏ ਦਾ ਨਿੱਜੀ ਆਮਦਨ ਟੈਕਸ (ਪੀਟੀਆਈ) ਨਾਲ ਬਣਦਾ ਹੈ। ਬੈਂਕਾਂ ਤੋਂ ਹਾਲਾਂ ਹੋਰ ਜਾਣਕਾਰੀਆਂ ਮਿਲਣ ਤੋਂ ਬਾਅਦ ਇਸ ਰਾਸ਼ੀ ਦੇ ਵਧਣ ਦੀ ਉਮੀਦ ਹੈ।
Net Direct Tax collections for the Financial Year 2021-22 have grown at over 100%
News Punjab
The figures of Direct Tax collections for the Financial Year 2021-22, as on 15.06.2021 show that net collections are at Rs.1,85,871 crore compared to Rs. 92,762 crore over the corresponding period of the preceding year, representing an increase of 100.4% over the collections of the preceding year. The net Direct Tax collections include Corporation Tax (CIT) at Rs. 74,356 crore (net of refund) and Personal Income Tax(PIT) including Security Transaction Tax(STT) at Rs. 1,11,043 crore (net of refund).
The Gross collection of Direct Taxes(before adjusting for refunds) for the F.Y. 2021-22 stands at Rs. 2,16,602 crore compared to Rs. 1,37,825 crore in the corresponding period of the preceding year. This includes Corporation Tax(CIT) at Rs. 96,923 crore and Personal Income Tax (PIT) including Security Transaction Tax(STT) at Rs. 1,19,197 crore. Minor head wise collection comprises Advance Tax of Rs. 28,780 crore, Tax Deducted at Source of Rs.1,56,824 crore, Self-Assessment Tax of Rs. 15,343 crore; Regular Assessment Tax of Rs. 14,079 crore; Dividend Distribution Tax of Rs.1086 crore and Tax under other minor heads of Rs. 491 crore.
Despite extremely challenging initial months of the new Fiscal , the Advance Tax collections for the first quarter of the F.Y. 2021-22 stand at Rs. 28,780 crore against Advance Tax collections of Rs. 11,714 crore for the corresponding period of the immediately preceding Financial Year, showing a growth of approximately 146%. This comprises Corporation Tax(CIT) at Rs. 18,358 crore and Personal Income Tax (PIT) at Rs. 10,422 crore. This amount is expected to increase as further information is received from Banks.
Refunds amounting to Rs. 30,731 crore have also been issued in the F.Y. 2021-22.
****