ਗਰਮੀਆਂ ਵਿੱਚ ਬਿਜਲੀ ਦੀਆਂ ਸ਼ਕਾਇਤਾਂ ਸੁਣਨ ਲਈ ਸੂਬਾ ਪੱਧਰੀ ਕੰਟਰੋਲ ਰੂਮ ਸਥਾਪਿਤ – ਬਿੱਲਾਂ ਦੀਆਂ ਸ਼ਕਾਇਤਾਂ ਵੀ ਕਰ ਸਕਦੇ ਹੋ – ਫੋਨ ਨੰਬਰ ਜਾਰੀ

ਰਾਜਿੰਦਰ ਸਿੰਘ ਜੌੜਾ – ਨਿਊਜ਼ ਪੰਜਾਬ
ਲੁਧਿਆਣਾ / ਮੋਗਾ – ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੀਆ ਸ਼ਕਾਇਤਾਂ ਸੁਣਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਉੱਚ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤੇ ਹਨ, ਇੱਹ ਜੋਨਲ ਪੱਧਰ ਤੋਂ ਬਿਨਾ ਕਾਰਪੋਰੇਸ਼ਨ ਦੇ ਮੁੱਖ ਦਫਤਰ ਪਟਿਆਲਾ ਵਿੱਚੋਂ ਵੀ ਕੰਮ ਕਰਨਗੇ l ਹਫਤੇ ਦੇ ਸਤੋਂ ਦਿੰਨ ਅਤੇ 24 ਘੰਟੇ ਕੰਮ ਕਰਨ ਵਾਲੇ ਇਹਨਾਂ ਕੰਟਰੋਲ ਰੂਮਾਂ ਦੇ ਮੁਬਾਇਲ ਅਤੇ ਲੈਂਡ ਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ , ਜਿਥੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਿਤ ਖਪਤਕਾਰ ਆਪਣੀਆਂ ਸ਼ਕਾਇਤਾਂ ਆਪੋ ਆਪਣੇ ਜੋਨ ਅਨੁਸਾਰ ਫੋਨ ਤੇ ਦੱਸ ਸਕਦੇ ਹਨ l ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਗਰਮੀਆਂ ਵਿੱਚ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਅਤੇ ਬਿਜਲੀ ਬਿੱਲਾਂ ਦੀਆਂ ਮੁਸ਼ਕਲਾਂ ਵਧਣ ਕਾਰਨ ,ਉਹਨਾਂ ਦੀ ਸੁਣਵਾਈ ਤਰੁੰਤ ਉੱਚ ਪੱਧਰ ਤੇ ਕੀਤੀ ਜਾ ਸਕੇ ਲਈ ਇੱਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ l
ਖਪਤਕਾਰ ਲਈ ਜਾਰੀ ਕੀਤੇ ਨੰਬਰ –