ਪ੍ਰਿ. ਹਰਭਜਨ ਸਿੰਘ ਸਿੱਖ ਮਿਸ਼ਨਰੀ ਕਾਲਜ ਨਹੀਂ ਰਹੇ

ਲੁਧਿਆਣਾ, 7 ਮਈ ( ਕੰਵਰ ਅੰਮ੍ਰਿਤਪਾਲ ਸਿੰਘ)

ਸਿੱਖ ਧਰਮ ਦੇ ਪ੍ਰਚਾਰ ਚ ਮੋਹਰੀ ਸੰਸਥਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸੰਸਥਾਪਕ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਅਕਾਲ ਚਲਾਣਾ ਕਰ ਗਏ। 74 ਸਾਲਾਂ ਪ੍ਰਿੰਸੀਪਲ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਪ੍ਰਿੰਸੀਪਲ ਸਾਹਿਬ ਦਾ ਧਰਮ ਦੇ ਪ੍ਰਚਾਰ ਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ।