ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਾਲਿਆਂ ਨੂੰ ਪੀ ਆਰ ਦੇਣ ਦੀ ਯੋਜਨਾ ਦਾ ਵਿਸਥਾਰ ਕੀਤਾ ਜਾਰੀ – ਪੜ੍ਹੋ ਕੌਣ ਅਤੇ ਕਦੋਂ ਕਰ ਸਕਦਾ ਅਪਲਾਈ – 90 ਹਜ਼ਾਰ ਨੌਜਵਾਨ ਹੋਣਗੇ ਪੱਕੇ

Applications open tomorrow for new pathway to permanent residency for over 90,000 essential temporary workers and international graduates of a Canadian institution – Canada.ca

ਨਿਊਜ਼ ਪੰਜਾਬ
ਓਟਾਵਾ ( ਕੈਨੇਡਾ ) 5 ਮਈ, 2021 — ਕੈਨੇਡਾ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹੈਲਥ ਕੇਅਰ ,ਜਰੂਰੀ ਸੇਵਾਵਾਂ ਵਾਲੇ ਵਰਕਰਾਂ ਅਤੇ ਕੈਨੇਡਾ ਵਿੱਚ ਹੋਰ ਦੇਸ਼ਾਂ ਤੋਂ ਆ ਕੇ ਇੱਥੇ ਪੜ੍ਹਨ ਵਾਲੇ ( ਅੰਤਰਰਾਸ਼ਟਰੀ ਗ੍ਰੈਜੂਏਟਸ ) ਵਿਦਿਆਰਥੀਆਂ ਨੂੰ ਬਹੁਤ ਹੀ ਰਿਆਇਤਾਂ ਦੇ ਕੇ ਕੈਨੇਡਾ ਦੇ ਪੱਕੇ ਵਸਨੀਕ ਬਣਾਉਣ ਲਈ ਕੈਨੇਡਾ ਸਰਕਾਰ ਵਲੋਂ ਕੀਤੇ ਐਲਾਨ ਤੋਂ ਬਾਅਦ ਅੱਜ ਪੂਰੀ ਸਕੀਮ ਦਾ ਐਲਾਨ ਕਰ ਦਿੱਤਾ ਹੈ , ਪਿਛਲੇ ਮਹੀਨੇ, ਇਮੀਗ੍ਰੇਸ਼ਨ , ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਦੇ ਮੰਤਰੀ ਮਾਣਯੋਗ ਮਾਰਕੋ ਈ ਐਲ ਮੈਂਡੀਸਿਨੋ ਨੇ ਇਸ ਨਵੀ ਯੋਜਨਾ ਦਾ ਐਲਾਨ ਕਰਦਿਆਂ 90,000 ਤੋਂ ਵੱਧ ਜ਼ਰੂਰੀ ਕਾਮਿਆਂ ,  ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਸਥਾਈ ਨਿਵਾਸ ( ਪੀ ਆਰ ) ਦੇਣ ਦਾ ਐਲਾਨ ਕੀਤਾ ਸੀ l ਇਸ ਵਿਸ਼ੇਸ਼ ਐਲਾਨ ਨਾਲ 90,000 ਤੋਂ ਵੱਧ ਨੌਜਵਾਨਾਂ ਜੋ ਪਹਿਲਾਂ ਤੋਂ ਹੀ ਕਨੇਡਾ ਵਿੱਚ ਹਨ ਨੂੰ ਕੈਨੇਡੀਅਨ ਪੀ ਆਰ ਮਿਲਣ ਦੇ ਰਸਤੇ ਖੁਲ੍ਹ ਗਏ ਹਨ ,

ਯੋਗ ਬਿਨੈਕਾਰ ਆਪਣੀਆਂ ਦਰਖਾਸਤਾਂ IRCC ਦੇ ਆਨਲਾਈਨ ਪੋਰਟਲ ਦੁਆਰਾ 6 ਮਈ, 2021 ਤੋਂ ਦੁਪਹਿਰ 12:00 ਵਜੇ ( EDT Time ) ਤੋਂ ਜਮ੍ਹਾ ਕਰਵਾ ਸਕਦੇ ਹਨ. ਯੋਗ ਬਣਨ ਲਈ, ਸਿਹਤ ਕਾਮਿਆਂ ਕੋਲ ਸਿਹਤ ਦੇਖਭਾਲ ਪੇਸ਼ੇ ਵਿੱਚ ਘੱਟੋ ਘੱਟ 1 ਸਾਲ ਦਾ ਕੈਨੇਡੀਅਨ ਕੰਮ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ ਜਾਂ ਕਿਸੇ ਹੋਰ ਪਹਿਲਾਂ ਤੋਂ ਮਾਨਤਾ ਪ੍ਰਾਪਤ ਜ਼ਰੂਰੀ ਕਿੱਤਾ. ਅੰਤਰਰਾਸ਼ਟਰੀ ਗ੍ਰੈਜੂਏਟ ਲਾਜ਼ਮੀ ਤੌਰ ‘ਤੇ ਪਿਛਲੇ 4 ਸਾਲਾਂ ਦੇ ਅੰਦਰ-ਅੰਦਰ ਇੱਕ ਯੋਗ ਸੈਕੰਡਰੀ ਤੋਂ ਬਾਅਦ ਦਾ ਪ੍ਰੋਗਰਾਮ ਪੂਰਾ ਕਰ ਚੁੱਕੇ ਹਨ, ਅਤੇ ਜਨਵਰੀ 2017 ਤੋਂ ਬਾਅਦ ਵਾਲੇ ਵਿਦਿਆਰਥੀ ਇਸ ਯੋਜਨਾ ਦਾ ਲਾਭ ਲੈ ਸਕਣਗੇ l ਵਰਕ ਪਰਮਿਟ ਲੈ ਚੁੱਕੇ 40000 ਵਿਦਿਆਰਥੀ ਜਨਰਲ ਜੋਬ ਕੈਟਾਗਿਰੀ ਦਾ ਲਾਭ ਲੈ ਸਕਣਗੇ l

ਇੱਹ ਪੋਰਟਲ 5 ਨਵੰਬਰ 2021 ਤੱਕ ਖੁੱਲਾ ਰਹੇਗਾ, ਜਾਂ ਜਦੋਂ ਤੱਕ ਸਰਕਾਰ ਵੱਧ ਤੋਂ ਵੱਧ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਕਰ ਲੈਂਦੀ ਹੈ l
ਅਪਲਾਈ ਕਰਨ ਲਈ ਵਿਭਾਗ ਵਲੋਂ ਦਿਸ਼ਾ – ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ ਜਿਥੋਂ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।

Check your eligibility if you can apply

Apply for Canadian PR Here

Applications open tomorrow for new pathway to permanent residency for over 90,000 essential temporary workers and international graduates of a Canadian institution – Canada.ca