ਬੁੱਢੇ ਨਾਲੇ ਦੇ ਪ੍ਰੋਜੈਕਟ ਅਧੀਨ ਚਲ ਰਹੇ ਕੰਮਾਂ ਬਾਰੇ ਰੀਵਿਊ ਮੀਟਿੰਗ – ਕੰਮ ਵਿੱਚ ਲਿਆਂਦੀ ਜਾਵੇਗੀ ਤੇਜੀ


ਲੁਧਿਆਣਾ , 17 ਮਾਰਚ ( ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ) –  ਅੱਜ ਮਿਊਂਸਪਲ ਭਵਨ, ਸੈਕਟਰ 35,ਚੰਡੀਗੜ੍ਹ ਵਿਖੇ ਸਤਿਗੁਰੂ ਉਦੇ ਸਿੰਘ, (ਮੁਖੀ ਨਾਮਧਾਰੀ ਸੰਪਰਦਾ ) ਦੀ ਪ੍ਰਧਾਨਗੀ ਹੇਠ ਬੁੱਢੇ ਨਾਲੇ ਦੇ ਪ੍ਰੋਜੈਕਟ ਅਧੀਨ ਚਲ ਰਹੇ ਕੰਮਾਂ ਬਾਰੇ ਇਕ ਰੀਵਿਊ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ  ਬੁੱਢੇ ਨਾਲੇ ਦੇ ਪ੍ਰੋਜੈਕਟ ਅਧੀਨ ਚਲ ਰਹੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ । ਇਸ ਮੀਟਿੰਗ ਵਿੱਚ ਸਤਿਗੁਰੂ ਉਦੇ ਸਿੰਘ,ਮੁਖੀ ਨਾਮਧਾਰੀ ਸੰਪਰਦਾ ਤੋਂ ਇਲਾਵਾ ਸ਼੍ਰੀ ਸੰਜੇ ਕੁਮਾਰ I ਆਈ ਏ ਐੱਸ ,ਵਧੀਕ ਪ੍ਰਿੰਸੀਪਲ ਸਕੱਤਰ , ਸ਼੍ਰੀ ਬਲਕਾਰ ਸਿੰਘ ਸੰਧੂ,ਮੇਅਰ ਨਗਰ ਨਿਗਮ ਲੁਧਿਆਣਾ, ਸ੍ਰ.ਕਾਹਨ ਸਿੰਘ ਪੰਨੂ  ਆਈ ਏ ਐੱਸ , ਸ਼੍ਰੀ ਪਰਦੀਪ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ, ਮੈਡਮ ਕੇ.ਪੀ .ਬਰਾੜ, ਕਮਿਸ਼ਨਰ ਨਗਰ ਨਿਗਮ ਲੁਧਿਆਣਾ,ਸ਼੍ਰੀ ਨਵਤੇਜ ਸਿੰਘ ਚੀਮਾ ਐਮ.ਐਲ.ਏ.ਸੁਲਤਾਨਪੁਰ ਲੋਧੀ,ਮੁੱਖ ਕਾਰਜਕਾਰੀ ਅਫਸਰ (PMIDC),ਮੁੱਖ ਇੰਜਨੀਅਰ ਡਰੇਨਜ ਪੰਜਾਬ, ਡਾਇਰੈਕਟਰ ਇੰਡਸਟਰੀਜ ਵਿਭਾਗ ਪੰਜਾਬ, ਸ਼੍ਰੀ ਅਮਰਜੀਤ ਸਿੰਘ ਭੁਰਜੀ ਲੁਧਿਆਣਾ, ਸ਼੍ਰੀ ਜਤਿੰਦਰਪਾਲ ਸਿੰਘ ਦੁਗਰੀ ਲੁਧਿਆਣਾ, ਇੰਜ.ਜਸਵੰਤ ਸਿੰਘ ਜਫਰ ਵਧੀਕ ਐਸ.ਈ.,(PSTCL), ਲੁਧਿਆਣਾ ਵੀ ਮੌਜੂਦ ਸਨ । ਹਰਪਾਲ ਸਿੰਘ ਨਿਮਾਣਾ, ਮੀਡੀਆ ਅਫਸਰ,ਮੇਅਰ ਦਫਤਰ, ਨਗਰ ਨਿਗਮ,ਲੁਧਿਆਣਾ ਦੀ ਸੂਚਨਾ ਅਨੁਸਾਰ ਮੀਟਿੰਗ ਵਿਚ ਬੋਲਦਿਆਂ ਸ੍ਰ.ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਨਾਲ ਲਗਦੇ ਹਲਕਿਆਂ ਦੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਦੇ  ਨਾਲ ਵਿਚਾਰ – ਵਟਾਂਦਰੇ ਤੋਂ ਬਾਅਦ ਕੰਮ ਲਈ ਟੈਂਡਰ ਮੰਗੇ ਜਾਣਗੇ |