ਦਿੱਲੀ ਚ ਲਾਕ ਡਾਊਨ 1 ਹਫ਼ਤੇ ਲਈ ਵਧਾਇਆ

ਨਵੀਂ ਦਿੱਲੀ, 25 ਅਪਰੈਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜਧਾਨੀ ਵਿੱਚ ਤਾਲਾਬੰਦੀ ਹਫ਼ਤੇ ਲਈ ਹੋਰ ਵਧਾਈ ਜਾਵੇਗੀ ਤੇ ਕਰੋਨਾ ਸਬੰਧੀ ਪਾਬੰਦੀਆਂ ਨੂੰ 3 ਮਈ ਸਵੇਰ ਤੱਕ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਥਿਤੀ ਸਬੰਧੀ ਪੋਰਟਲ ਬਣਾਇਆ ਗਿਆ ਹੈ। ਸਪਲਾਈ ਦੇ ਬਿਹਤਰ ਪ੍ਰਬੰਧਨ ਲਈ ਆਕਸੀਜਨ ਉਤਪਾਦਨ, ਸਪਲਾਈ ਤੇ ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਹਰ ਦੋ ਘੰਟਿਆਂ ਵਿੱਚ ਇਸ ਨੂੰ ਅੱਪਡੇਟ ਕੀਤਾ ਜਾਵੇਗਾ।