ਕੈਨੇਡਾ ਜਾ ਰਹੇ ਹੋ , ਠਹਿਰ ਜਾਓ——-
ਕੈਲਗਰੀ ਸ਼ਹਿਰ ਵਿੱਚ ਲੋਕਲ ਐਮਰਜੈਂਸੀ
ਕੈਲਗਿਰੀ ਕੈਨੇਡਾ 17 ਮਾਰਚ ( ਨਿਊਜ਼ ਪੰਜਾਬ )- ਕੈਨੇਡਾ ਸਰਕਾਰ ਨੇ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਵਿਦੇਸ਼ੀ ਯਾਤਰੀਆਂ ‘ਤੇ ਕੈਨੇਡਾ ਵਿੱਚ ਦਾਖਲ ਹੋਣ ਤੇ ਰੋਕ ਲਾ ਦਿਤੀ ਹੈ | ਕੈਨੇਡਾ ਦੇ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਨ੍ਹਾਂ ਰੋਕਾਂ ਤੋਂ ਬਾਹਰ ਰਖਿਆ ਗਿਆ ਹੈ | ਇਹ ਪਾਬੰਦੀਆਂ ਬੁਧਵਾਰ ਤੋਂ ਲਾਗੂ ਹੋ ਰਹੀਆਂ ਹਨ | ਕੈਨੇਡਾ ਸਰਕਾਰ ਨੇ ਵਿਦੇਸ਼ ਗਏ ਆਪਣੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਦੇਸ਼ ਪਰਤਣ ਦਾ ਇਹ ਸਹੀ ਵੇਲਾ ਹੈ ,ਇਹ ਪਾਬੰਦੀਆਂ ਅਮਰੀਕੀ ਨਾਗਰਿਕਾਂ , ਡਿਪਲੋਮੈਟ ਅਤੇ ਹਵਾਈ ਜਹਾਜ਼ਾਂ ਦੇ ਪਾਇਲਟ ਤੇ ਮੈਂਬਰਾਂ ਤੇ ਵੀ ਲਾਗੂ ਨਹੀਂ ਹੋਣਗੀਆਂ , ਵਿਦੇਸ਼ੋਂ ਪਰਤਣ ਵਾਲਿਆਂ ਨੂੰ ਸਾਵਧਾਨੀ ਵਜੋਂ 14 ਦਿਨ ਇੱਕਲੇ ਵੱਖਰੇ ਰਹਿਣਾ ਪਵੇਗਾ | ਕੈਲਗਰੀ ਸ਼ਹਿਰ ਵਿੱਚ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ | ਸ਼ਹਿਰ ਦੇ ਮੇਅਰ ਨਾਹੀਦ ਨੈਨਸੀ ਨੇ ਕਿਹਾ ਕਿ ਲੋੜ ਮੁਤਾਬਿਕ ਹੀ ਲੋਕ ਖਾਣ ਵਾਲਾ ਸਾਮਾਨ ਖਰੀਦ ਕੇ ਸਟੋਰ ਕਰਨ | ਉਨ੍ਹਾਂ ਕਿਹਾ ਕਿ ਸਕੂਲ, ਲਾਇਬੇ੍ਰਰੀ, ਪ੍ਰੋਗਰਾਮ ਵਾਲੇ ਹਾਲ, ਜਿੰਮ ਅਤੇ ਸਵੀਮਿੰਗ ਪੂਲ ਬੰਦ ਕਰ ਦਿੱਤੇ ਗਏ ਹਨ ਤੇ ਚਿੜੀਆ ਘਰ ‘ਚ ਆਉਣ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਕੀਤੀ ਜਾ ਰਹੀ ਹੈ |