ਅੰਬੇਡਕਰ ਜਯੰਤੀ ਮੌਕੇ ਆਨਲਾਈਨ ਕੁਇਜ਼ ਮੁਕਾਬਲਾ

ਨਿਊਜ਼ ਪੰਜਾਬ 

ਲੁਧਿਆਣਾ, 12 ਅਪ੍ਰੈਲ  – ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ 14 ਅਪ੍ਰੈਲ, 2021 ਨੂੰ ਅੰਬੇਡਕਰ ਜਯੰਤੀ ਮੌਕੇ  ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਜੇਤੂਆਂ ਨੂੰ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ 14 ਅਪ੍ਰੈਲ ਸ਼ਾਮ 04 ਵਜੇ ਡਾ.ਬੀ.ਆਰ. ਅੰਬੇਡਕਰ ਅਤੇ ਸੰਵਿਧਾਨ ਵਿਸ਼ੇ ‘ਤੇ ਅਧਾਰਤ ਪੰਜਾਬ ਦੇ ਸਾਰੇ ਨਾਗਰਿਕਾਂ ਲਈ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਕੁਇਜ਼ ਵਿੱਚ ‘ਸੰਵਿਧਾਨ ਅਧਾਰਤ ਲੋਕਤੰਤਰ’ ਮੁਹਿੰਮ ਦੇ ਦੂਜੇ ਪੜਾਅ ਅਧੀਨ ਸਾਂਝੇ ਕੀਤੇ ਗਏ 9 ਲੇਖਾਂ ਅਤੇ ਡਾ.ਅੰਬੇਡਕਰ ਜੀ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ, 9 ਲੇਖਾਂ ਦੇ ਲਿੰਕ ਇਸੇ ਪੋਸਟ ਵਿੱਚ ਸਾਂਝੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸ਼ਮਾ ਦਿੱਤਾ ਜਾਵੇਗਾ, ਫੇਸਬੁੱਕ ਤੇ ਟਵਿੱਟਰ ‘ਤੇ ਕੁਇਜ਼ ਦਾ ਲਿੰਕ ਸ਼ਾਮ 03:50 ਵਜੇ ਸਾਂਝਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁਇਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕੀਤਾ ਜਾਵੇ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮ੍ਹਾਂ ਨਹੀਂ ਕਰਨ ਦਿੱਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਜੇਤੂਆਂ ਲਈ ਪਹਿਲਾ ਨਕਦ ਇਨਾਮ 1500 ਰੁਪਏ, ਦੂਜ਼ਾ 1200 ਰੁਪਏ ਅਤੇ ਤੀਜ਼ਾ 01 ਹਜ਼ਾਰ ਰੁਪਏ ਹੋਵੇਗਾ। ਉਨ੍ਹਾ ਕਿਹਾ ਕਿ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਂਦੇ ਹਨ ਤਾਂ ਜੇੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।