ਉਦਯੋਗਪਤੀਆਂ ਨੂੰ ਨਵੀਨਤਮ ਟੈਕਨਾਲੌਜੀ ਦੇਣ ਅਤੇ ਸਮਾਰਟ ਉਤਪਾਦਨ ਵਿੱਚ ਮੇਕ ਆਟੋ ਐਕਸਪੋ 2021 ਹੋਇਆ ਸਹਾਈ

ਸ਼ਰਨਜੀਤ ਸਿੰਘ ਢਿੱਲੋਂ, ਗੁਰਪ੍ਰੀਤ ਗੋਗੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵਲੋਂ ਪ੍ਰਦਸ਼ਨੀ ਦਾ ਦੌਰਾ
ਲੁਧਿਆਣਾ, 21 ਫਰਵਰੀ
ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨਾਲੌਜੀ ਤੇ ਅਧਾਰਿਤ ਮੇਕ ਆਟੋ ਐਕਸਪੋ 2021 ਉਦਯੋਗਪਤੀਆਂ ਨੂੰ ਸਮਾਰਟ ਮੈਨੂਫੈਕਚਰਿੰਗ ਲਈ ਨਵੀਨਤਮ ਟੈਕਨਾਲੋਜੀ ਅਪਣਾਉਣ ਵਿੱਚ ਫਾਇਦੇਮੰਦ ਸਾਬਿਤ ਹੋਇਆ।
ਗਲਾਡਾ ਗਰਾਉਂਡ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਆਯੋਜਿਤ ਐਕਸਪੋ ਦੌਰਾਨ 300 ਤੋਂ ਵੱਧ ਪ੍ਰਦਰਸ਼ਕਾਂ ਨੇ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਪ੍ਰਦਰਸ਼ਤ ਕੀਤੀਆਂ। ਐਕਸਪੋ ਸੋਮਵਾਰ ਨੂੰ ਸਮਾਪਤ ਹੋਵੇਗਾ।
ਪ੍ਰਦਸ਼ਨੀ ਦੇ ਤੀਜੇ ਦਿਨ ਵੱਡੀ ਗਿਣਤੀ ਵਿੱਚ ਉਦਯੋਗਪਤੀਆਂ ਤੇ ਕਾਰੋਬਾਰੀ ਐਕਸਪੋ ਵਿੱਚ ਹਿੱਸਾ ਲੈਣ ਪਹੁੰਚੇ ਅਤੇ ਉਹਨਾਂ ਨੇ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੇਖੀਆਂ।
ਪ੍ਰਦਸ਼ਨੀ ਦੌਰਾਨ ਨਾਮਵਰ ਕੰਪਨੀਆਂ ਨੇ ਆਪਣੇ ਉਤਪਾਦਾਂ, ਲਾਈਵ ਮਸ਼ੀਨਾਂ ਅਤੇ ਨਵੀਨਤਮ ਤਕਨਾਲੋਜੀ ਪ੍ਰਦਰਸ਼ਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਐਨਸੀ, ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ ਸਮਾਰਟ ਉਤਪਾਦਨ ਵਿਚ ਸਹਾਇਤਾ ਕਰਦੀਆਂ ਹਨ। ਇਸ ਤਕਨਾਲੋਜੀ ਦੇ ਨਾਲ ਮਜ਼ਦੂਰ ‘ਤੇ ਕੋਈ ਨਿਰਭਰਤਾ ਨਹੀਂ ਰਹਿੰਦੀ ਅਤੇ ਸਮੇਂ ਦੀ ਬਚਤ ਵੀ ਹੁੰਦੀ।
ਅੱਜ ਸਾਬਕਾ ਮੰਤਰੀ ਅਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਗੁਰਪ੍ਰੀਤ ਗੋਗੀ, ਚੇਅਰਮੈਨ, ਉਪਕਾਰ ਸਿੰਘ ਆਹੂਜਾ, ਗੁਰਪ੍ਰਗਟ ਸਿੰਘ ਕਾਹਲੋਂ ਅਤੇ ਹੋਰ ਪ੍ਰਮੁੱਖ ਸਨਅਤਕਾਰਾਂ ਨੇ ਐਕਸਪੋ ਦਾ ਦੌਰਾ ਕੀਤਾ।
ਉਡਾਨ ਮੀਡੀਆ ਅਤੇ ਕਮਨੀਕੇਸ਼ਨ ਦੇ ਪ੍ਰਬੰਧ ਨਿਰਦੇਸ਼ਕ, ਜੀ ਐਸ ਢਿੱਲੋਂ ਨੇ ਕਿਹਾ ਕਿ ਨਵੀਨਤਮ ਤਕਨਾਲੋਜੀ ਸਮਾਰਟ ਨਿਰਮਾਣ ਅਤੇ ਉਦਯੋਗਿਕ ਵਿੱਚ ਸਹਾਇਤਾ ਕਰੇਗੀ ਅਤੇ ਪ੍ਰਦਸ਼ਨੀ ਦਾ ਮਕਸਦ ਵੀ ਇਹੀ ਹੈ।
ਪ੍ਰਦਸ਼ਨੀ ਦੌਰਾਨ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਭਜਨ ਸਿੰਘ ਡੰਗ, ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਵੀਨ ਬਾਂਸਲ, ਕੌਂਸਲਰ ਇੰਦਰ ਅਗਰਵਾਲ, ਗੁਰਿੰਦਰਪਾਲ ਸਿੰਘ ਪੱਪੂ, ਗੁਰਿੰਦਰ ਸਿੰਘ ਸਚਦੇਵਾ, ਪ੍ਰਧਾਨ ਪੰਜਾਬ ਪਾਈਪ ਅਤੇ ਸੈਨੇਟਰੀ ਐਸੋਸੀਏਸ਼ਨ, ਅਮਨਦੀਪ ਸਿੰਘ ਬਿੱਟਾ, ਸੁਸ਼ੀਲ ਕੁਮਾਰ, ਅਰਵਿੰਦਰ ਸਿੰਘ, ਪੰਕਜ ਸ਼ਰਮਾ, ਜਗਤਾਰ ਸਿੰਘ ਪ੍ਰਧਾਨ ਮਸ਼ੀਨ ਟੂਲਜ਼ ਐਸੋਸੀਏਸ਼ਨ, ਜਸਵਿੰਦਰ ਸਿੰਘ ਭੋਗਲ, ਗੌਤਮ ਮਲਹੋਤਰਾ, ਹਨੀ ਸੇਠੀ, ਜੱਸੀ ਭੋਗਲ, ਦਿਦਾਰਜੀਤ ਸਿੰਘ ਲੋਟੇ, ਰਾਜਿੰਦਰ ਸਿੰਘ ਸਰਹਾਲੀ, ਸਤਿੰਦਰਪਾਲ ਸਿੰਘ ਸੋਨੂ ਮੱਕੜ ਅਤੇ ਹੋਰ ਵੀ ਐਕਸਪੋ ਵਿੱਚ ਸ਼ਾਮਲ ਹੋਏ।