ਬਰਫ਼ ਦਾ ਗਲੇਸ਼ੀਅਰ ਡਿਗਣ ਨਾਲ ਉੱਤਰਾਖੰਡ ਦੇ ਚਮੋਲੀ ਚ ਭਾਰੀ ਤਬਾਹੀ 150 ਤੋਂ ਵੱਧ ਵਿਅਕਤੀ ਲਾਪਤਾ

ਨਿਊਜ਼ ਪੰਜਾਬ, 7 ਫਰਵਰੀ

ਉਤਰਾਖੰਡ    ਦੇ ਚਮੋਲੀ ਜ਼ਿਲ੍ਹੇ ਦੇ ਤਪੋਵਨ ਖੇਤਰ ਦੇ ਰੈਨੀ ਪਿੰਡ ਵਿਖੇ ਬਿਜਲੀ ਪ੍ਰਾਜੈਕਟ ਨੇੜੇ ਬਰਫ ਦੇ ਤੌਦੇ ਡਿੱਗਣ ਬਾਅਦ ਅਚਾਨਕ ਧੌਲੀਗੰਗਾ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਘਰ ਤਬਾਹ ਹੋ ਗਏ ਅਤੇ ਕਈ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਸੂਤਰਾਂ ਮੁਤਾਬਕ ਬਿਜਲੀ ਪ੍ਰਾਜੈਕਟ ਵਿੱਚ ਕੰਮ ਕਰ ਰਹੇ 150 ਮਜ਼ਦੂਰ ਲਾਪਤਾ ਹੋ ਗਏ ਹਨ। ਦੇ ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਧੌਲੀਗੰਗਾ ਨਦੀ ਦੇ ਕਿਨਾਰੇ ਪੈਂਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾਵੇ।

ਆਈਟੀਬੀਪੀ ਦੇ ਅਨੁਸਾਰ ਆਈਟੀਬੀਪੀ ਦੇ ਸੈਂਕੜੇ ਜਵਾਨ ਇਸ ਤਬਾਹੀ ਦੇ ਮੱਦੇਨਜ਼ਰ ਬਚਾਅ ਕਾਰਜਾਂ ਲਈ ਰਵਾਨਾ ਹੋ ਗਏ ਹਨ।
 ਫਿਲਹਾਲ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਹੈ ਅਤੇ ਨੁਕਸਾਨ ਦਾ ਖੁਲਾਸਾ ਨਹੀਂ ਹੋਇਆ ਹੈ।
 ਪਰ ਜਿਸ ਤਰ੍ਹਾਂ ਤਬਾਹੀ ਦੀ ਖ਼ਬਰ ਆ ਰਹੀ ਹੈ, ਇਹ ਬਹੁਤ ਡਰਾਉਣੀ ਹੋ ਸਕਦੀ ਹੈ|