ਏ.ਐਸ.ਆਈ ਸੁਭਾਸ਼ ਚੰਦਰ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਨਿਊਜ਼ ਪੰਜਾਬ 

ਚੰਡੀਗੜ, 25 ਜਨਵਰੀ:

ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ’ਤੇ ਪੰਜਾਬ ਦੇ ਰਾਜਪਾਲ ਵੱਲੋਂ ਨਾਗਰਿਕ ਦੀ ਜਾਨ ਬਚਾਉਣ ਲਈ ਅਸਾਧਾਰਨ ਦਲੇਰੀ ਵਿਖਾਉਣ ਵਾਲੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਸੁਭਾਸ਼ ਚੰਦਰ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਦੇ ਰਾਜਪਾਲ ਨੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਹਰਕਮਲ ਪ੍ਰੀਤ ਸਿੰਘ ਖੱਖ ਸਣੇ ਅੱਠ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਿਨਾਂ ਨੂੰ ਡਿਊਟੀ ਪ੍ਰਤੀ ਵਿਲੱਖਣ ਸੇਵਾ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਡਿਊਟੀ ਪ੍ਰਤੀ ਵਿਲੱਖਣ ਸੇਵਾ ਲਈ ਮੁੱਖ ਮੰਤਰੀ ਮੈਡਲ ਵਾਸਤੇ ਚੁਣੇ ਗਏ ਬਾਕੀ ਅਧਿਕਾਰੀਆਂ/ਕਰਮਚਾਰੀਆਂ ਵਿੱਚ ਡੀਐਸਪੀ ਸਿਟੀ ਬਠਿੰਡਾ ਗੁਰਜੀਤ ਸਿੰਘ, ਡੀਐਸਪੀ ਐਸ.ਐਸ.ਓ.ਸੀ. ਅੰਮਿ੍ਰਤਸਰ ਹਰਵਿੰਦਰਪਾਲ ਸਿੰਘ, ਡੀਐਸਪੀ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਗੁਰਚਰਨ ਸਿੰਘ, ਡੀਐਸਪੀ ਐਸ.ਟੀ.ਐਫ ਬਾਰਡਰ ਰੇਂਜ ਅੰਮਿ੍ਰਤਸਰ ਅਰੁਣ ਸ਼ਰਮਾ, ਇੰਸਪੈਕਟਰ ਬਿੰਦਰਜੀਤ ਸਿੰਘ, ਐਸ.ਟੀ.ਐਫ. ਤੋਂ ਏਐਸਆਈ (ਐਲ.ਆਰ. ) ਕਸ਼ਮੀਰ ਸਿੰਘ ਅਤੇ ਏਐਸਆਈ ਪਵਨ ਕੁਮਾਰ ਸ਼ਾਮਲ ਹਨ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੌਰਾਨ ਸ਼ਾਨਦਾਰ ਡਿਊਟੀ ਨਿਭਾਉਣ ਲਈ ਏ.ਡੀ.ਸੀ.ਪੀ. ਲੁਧਿਆਣਾ ਰੁਪਿੰਦਰ ਕੌਰ ਸਰਾਂ ਸਮੇਤ 13 ਪੰਜਾਬ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ “ਪ੍ਰਮਾਣ ਪੱਤਰ” ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਮਾਣ ਪੱਤਰ ਲਈ ਚੁਣੇ ਗਏ ਬਾਕੀ ਅਧਿਕਾਰੀਆਂ/ਕਰਮਚਾਰੀਆਂ ਵਿੱਚ ਐਸ.ਐਚ.ਓ. ਪੁਲਿਸ ਥਾਣਾ ਵੱਲਾਹ ਅੰਮਿ੍ਰਤਸਰ ਸੰਜੀਵ ਕੁਮਾਰ, ਐਚ.ਸੀ. ਸੁਖਜਿੰਦਰ ਕੌਰ (ਅੰਮਿ੍ਰਤਸਰ), ਐਸ.ਆਈ ਗੁਰਮੇਲ ਸਿੰਘ (ਬਰਨਾਲਾ), ਐਸ.ਆਈ ਮਨਦੀਪ ਸਲਗੋਤਰਾ, ਐਸ.ਆਈ ਹਰਵਿੰਦਰ ਕੌਰ (ਫਰੀਦਕੋਟ), ਇੰਸਪੈਕਟਰ ਗੁਰਦੀਪ ਕੌਰ (ਇੰਚਾਰਜ ਮਹਿਲਾ ਸੈੱਲ ਫਤਿਹਗੜ ਸਾਹਿਬ), ਏ.ਐਸ.ਆਈ. ਕਾਸਮ ਅਲੀ (ਸ੍ਰੀ ਮੁਕਤਸਰ ਸਾਹਿਬ), ਏ.ਐਸ.ਆਈ. ਬਿੱਕਰ ਸਿੰਘ (ਮੋਗਾ), ਸੀਨੀਅਰ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ (ਮੋਗਾ), ਐਚ.ਸੀ. ਹਰੀਸ਼ ਵਰਮਾ (ਪੀਏਪੀ) ਅਤੇ ਕਾਂਸਟੇਬਲ ਪਟੇਲ (ਪੀਏਪੀ) ਸ਼ਾਮਲ ਹਨ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਪੁਰਸਕਾਰ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਇਨਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅਜਿਹੀਆਂ ਮਾਨਤਾਵਾਂ ਪੁਲਿਸ ਫੋਰਸ ਨੂੰ ਵਧੇਰੇ ਸਮਰਪਣ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।