ਕੇਂਦਰ ਸਰਕਾਰ ਨੇ ਫੈਂਸਲਾ ਬਦਲਿਆ — ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਨੂੰ ਹੁਣ ਨਹੀਂ ਮਿਲਣਗੇ 4 ਲੱਖ ਰੁਪਏ
ਨਵੀਂ ਦਿੱਲੀ, 14 ਮਾਰਚ-( ਨਿਊਜ਼ ਪੰਜਾਬ ) ਕੇਂਦਰ ਸਰਕਾਰ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰ ਲਈ 4 ਲੱਖ ਰੁਪਏ ਸਹਾਇਤਾ ਰਾਸ਼ੀ ਦੇ ਰੂਪ ‘ਚ ਦੇਣ ਦਾ ਐਲਨ ਕਰਨ ਤੋਂ ਕੁਝ ਸਮੇ ਬਾਅਦ ਹੀ ਇਸ ਫੈਂਸਲੇ ਤੋਂ ਬਦਲ ਗਈ | ਕੇਂਦਰ ਸਰਕਾਰ ਜੁਇੰਟ ਸੈਕਟਰੀ ਸੰਜੀਵ ਕੁਮਾਰ ਜਿੰਦਲ ਨੇ ਆਰਡਰ ਜਾਰੀ ਕਰਦਿਆਂ ਕਿਹਾ ਕਿ ਹੁਣ ਕੋਰੋਨਾ ਵਾਇਰਸ ਦੇ ਇਲਾਜ਼ ਲਈ ਆਰਥਿਕ ਮੱਦਦ ਕੀਤੀ ਜਾਵੇਗੀ |