ਉੱਘੇ ਭਜਨ ਗਾਇਕ ਨਰਿੰਦਰ ਚੰਚਲ ਦਾ ਦਿਹਾਂਤ

ਨਵੀਂ ਦਿੱਲੀ

ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਦਿੱਲੀ ਦੇ ਅਪੋਲੋ ਹਸਪਤਾਲ ਚ ਦਿਹਾਂਤ ਹੋ ਗਿਆ ਹੈ। 80 ਸਾਲਾਂ ਚੰਚਲ ਪਿਛਲੇ 3 ਮਹੀਨੇ ਤੋਂ ਬਿਮਾਰ ਚੱਲ ਰਹੇ ਸਨ।

ਭਜਨ ਗਾਇਕੀ ਚ ਵੱਖਰੀ ਪਹਿਚਾਣ ਰੱਖਣ ਵਾਲੇ ਨਰਿੰਦਰ ਚੰਚਲ ਅੰਮ੍ਰਿਤਸਰ ਚ ਜਨਮੇ ਅਤੇ ਪੂਰੀ ਦੁਨੀਆ ਚ ਪਹਿਚਾਣ ਬਣਾਈ।

ਭਜਨ ਗਾਇਕੀ ਤੋ ਇਲਾਵਾ ਉਹਨਾਂ ਲੰਬਾ ਸਮਾਂ ਫਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ।