ਟਰੰਪ ਹਮਾਇਤੀਆਂ ਵਲੋਂ ਕੈਪੀਟਲ ਹਿੱਲ ਤੇ ਹਮਲਾ , ਬਾਈਡਨ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਹਮਲੇ ਦੀ ਧਮਕੀ
ਵਾਸ਼ਿੰਗਟਨ, 11 ਜਨਵਰੀ :
ਬੀਤੀ 6 ਜਨਵਰੀ ਨੂੰ ਕੈਪਿਟਿਲ ਹਿੱਲ ਚ ਹਮਲੇ ਤੋਂ ਬਾਅਦ ਟਰੰਪ ਸਮਰਥਕਾਂ ਦੇ ਹੌਸਲੇ ਕਾਫੀ ਬੁਲੰਦ ਦਿਖਾਈ ਦੇ ਰਰਹੇ ਹਨ। ਸੋਸ਼ਲ ਮੀਡੀਆ ਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਦਿਨ ਯਾਨੀ 20 ਜਨਵਰੀ ਨੂੰ ਵੱਡੇ ਪੱਧਰ ’ਤੇ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਚਰਮਪੰਥੀ ਗੁੱਟਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਹੁਣ ਵੀ ਹਮਲਾਵਰ ਸੰਦੇਸ਼ ਪੋਸਟ ਕੀਤੇ ਜਾ ਰਹੇ ਹਨ। ਇਨ੍ਹਾਂ ਗੁੱਟਾਂ ਨਾਲ ਜੁੜੇ ਲੋਕ ਅਪਣੇ ਨਾਅਰੇ ਨੂੰ ਦੋਹਰਾ ਰਹੇ ਹਨ ਕਿ ਟਰੰਪ ਆਰ ਵਾਰ ਅਗੇਨ ਯਾਨੀ ਟਰੰਪ ਜਾਂ ਫੇਰ ਯੁੱਧ। ਕੁਝ ਪੋਸਟਾਂ ਵਿਚ ਕਿਹਾ ਗਿਆ ਹੈ ਕਿ ਅਸੀਂ ਸਰਕਾਰੀ ਇਮਾਰਤਾਂ ਨੂੰ ਉਡਾ ਦੇਵਾਂਗੇ, ਪੁਲਿਸ ਮੁਲਾਜਮਾਂ ਦੀ ਹੱਤਿਆ ਕਰਾਂਗੇ, ਸੰਘੀ ਸਰਕਾਰ ਦੇ ਕਰਮਚਾਰੀਆਂ ਅਤੇ ਏਜੰਟਾਂ ਨੂੰ ਮਾਰ ਦੇਵਾਂਗੇ ਅਤੇ ਰਾਸ਼ਟਰਪਤੀ ਚੋਣਾਂ ਦੀ ਵੋਟਾਂ ਦੀ ਮੁੜ ਗਿਣਤੀ ਕਰਨ ਦੀ ਮੰਗ ਕਰਾਂਗੇ। ਕੁਝ ਪੋਸਟਾਂ ਵਿਚ ਅਪਣੇ ਸਮਰਥਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਆਪ ਨੂੰ ਗੋਲੀ ਚਲਾਉਣੀ ਨਹੀਂ ਆਉਂਦੀ ਤਾਂ ਹੁਣ ਸਿਖ ਲਓ।