ਹੌਟ ਨਟ ਫੋਰਜਿੰਗ ਮੈਨੂੰਫੈਕਚਰ ਐਸੋਸੀਏਸ਼ਨ ਵਲੋਂ ਸ. ਸਰਹਾਲੀ ਦਾ ਅਕਾਲੀ ਦਲ ਦੇ ਇੰਡਸਟਰੀ ਵਿੰਗ ਦਾ ਕੌਮੀ ਮੀਤ ਪ੍ਰਧਾਨ ਬਣਨ ਤੇ ਸਨਮਾਨ
ਲੁਧਿਆਣਾ – 27 ਦਸੰਬਰ (ਸੁਰਿੰਦਰਪਾਲ ਮੱਕੜ)
ਹੋਟ ਨੱਟ ਫੋਰਜਿੰਗ ਮੈਨੂੰਫੈਕਚਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਿਕ ਯੂਨਾਈਟਿਡ ਸਾਈਕਲ ਐੰਡ ਪਾਰਟ ਮੈਨੂੰਫੈਕਚਰ ਐਸੋਸੀਏਸ਼ਨ ਦੇ ਦੂਰਗਾ ਦਾਸ ਹਾਲ ਵਿਚ ਪ੍ਰਧਾਨ ਸ.ਇੰਦਰਜੀਤ ਸਿੰਘ ਨਵਯੁੱਗ ਦੀ ਅਗਵਾਈ ਵਿਚ ਰੱਖੀ ਗਈ ਜਿਸ ਵਿੱਚ ਡੀ ਐਸ ਚਾਵਲਾ ਪ੍ਰਧਾਨ ਯੂ ਸੀ ਪੀ ਐਮੇ ਅਤੇ ਰਜਿੰਦਰ ਸਿੰਘ ਸਰਹਾਲੀ ਸ਼ਾਮਿਲ ਹੋਏ ਮੀਟਿੰਗ ਵਿੱਚ ਡੀ ਐਸ ਚਾਵਲਾ ਨੇ ਸਾਰੇ ਮੈਂਬਰ ਦਾ ਪਹੁੰਚਣ ਤੇ ਸਵਾਗਤ ਕੀਤਾ, ਸਾਰੇ ਮੈਂਬਰਾਂ ਨੇ ਆਪਣੀ ਆਪਣੀ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਹੋਟ ਫੋਰਜਿੰਗ ਨੱਟ ਦੀ ਮੈਨੂੰਫੈਕਚਰਿੰਗ ਵਿਚ ਆ ਰਹੇ ਖਰਚਿਆਂ ਨੂੰ ਫਿਕਸ ਕੀਤਾ ਗਿਆ ਅਤੇ ਸਟੀਲ ਦੀ ਵੱਧ ਰਹੀ ਕੀਮਤ ਕਰਕੇ ਆ ਰਾਹੀਆਂ ਮੁਸ਼ਕਿਲਾ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇੰਡਸਟਰੀ ਬਰਬਾਦ ਹੋਣ ਤੋਂ ਬਚਾਉਣ ਲਈ ਸਟੀਲ ਦੀਆਂ ਕੀਮਤਾਂ ਨੂੰ ਆਪ ਕੁੱਝ ਸਮੇਂ ਲਈ ਫਿਕਸ ਕਰੇ ਤਾਂ ਜੋ ਸਟੀਲ ਦਾ ਸਟਾ ਬਜ਼ਾਰ ਬੰਦ ਹੋਵੇ ਇਸ ਦੌਰਾਨ ਰਜਿੰਦਰ ਸਿੰਘ ਸਰਹਾਲੀ ਨੂੰ ਕੌਮੀਂ ਵਾਈਸ ਪ੍ਰਧਾਨ ਇੰਡਸਟਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਵਧਾਈ ਦਿੰਦਿਆਂ ਸਰੋਪਾ ਪਾਕੇ ਸਨਮਾਨ ਕੀਤਾ
ਇਸ ਸਮੇਂ ਰਜਿੰਦਰ ਸਿੰਘ ਸਰਹਾਲੀ ਵਲੋਂ ਸਾਰੇ ਸਨਅਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਵੀ ਸਮਸਿਆਵਾਂ ਦੇ ਹੱਲ ਲਈ ਹਰ ਵੇਲੇ ਸਨਅਤਕਾਰਾਂ ਨਾਲ ਖੜੇ ਹਨ ਇਸ ਮੌਕੇ ਗੁਰਨੇਬ ਸਿੰਘ,ਸ੍ਰੀ ਜੌਲੀ, ਦਲੀਪ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਇਕਬਾਲ ਸਿੰਘ, ਰੋਹਿਤ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ, ਵਿਨੋਦ ਕੁਮਾਰ,ਗੁਰਦੇਵ ਸਿੰਘ,ਨਿਖਲ, ਪਵਿੱਤਰ ਸਿੰਘ ਆਦਿ।