ਦਿਸੰਬਰ ਮਹੀਨੇ ਚ ਦੂਸਰੀ ਵਾਰ LPG ਗੈਸ ਦੇ ਰੇਟ ਚ ਵੱਡਾ ਵਾਧਾ, ਪੜ੍ਹੋ ਕੀ ਹਨ ਹੁਣ ਰੇਟ

ਨਿਊਜ਼ ਪੰਜਾਬ, 16 ਦਿਸੰਬਰ

ਤੇਲ ਮਾਰਕੀਟਿੰਗ ਕੰਪਨੀਆਂ ਨੇ ਦਸੰਬਰ ਵਿਚ ਦੂਜੀ ਵਾਰ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਹੈ. ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, 15 ਦਸੰਬਰ ਤੋਂ ਗੈਰ ਸਬਸਿਡੀ ਵਾਲੀ ਐਲਪੀਜੀ ਦੀ ਕੀਮਤ ਦਿੱਲੀ ਵਿੱਚ 644 ਰੁਪਏ ਪ੍ਰਤੀ ਸਿਲੰਡਰ (14.2 ਕਿਲੋਗ੍ਰਾਮ) ਤੋਂ ਵਧ ਕੇ 694 ਰੁਪਏ ਹੋ ਗਈ ਹੈ। ਤੇਲ ਕੰਪਨੀਆਂ ਨੇ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸਿਲੰਡਰ ਦੀ ਕੀਮਤ ਵਿੱਚ ਦਸੰਬਰ ਮਹੀਨੇ ਵਿੱਚ ਦੋ ਵਾਰ ਕੁਲ 100 ਰੁਪਏ ਦਾ ਵਾਧਾ ਕੀਤਾ ਗਿਆ ਹੈ।