RBI ਨੇ HDFC ਬੈਂਕ ਦੀਆਂ ਡਿਜੀਟਲ ਸੇਵਾਵਾਂ ਅਤੇ ਨਵੇਂ ਕਾਰਡ ਬਣਾਓਣ ਤੇ ਲਗਾਈ ਪਾਬੰਦੀ
ਨਵੀਂ ਦਿੱਲੀ, 03 ਦਸੰਬਰ ( ਨਿਊਜ਼ ਪੰਜਾਬ) :
ਰਿਜ਼ਰਵ ਬੈਂਕ ਆਫ ਇੰਡੀਆ ਨੇ ਨਿੱਜੀ ਖੇਤਰ ਦੇ ਐਚਡੀਐਫਸੀ ਬੈਂਕ ਦੀਆਂ ਡਿਜੀਟਲ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਆਰਬੀਆਈ ਨੇ 2 ਦਸੰਬਰ ਨੂੰ ਇੱਕ ਆਦੇਸ਼ ਜਾਰੇ ਕਰਦਿਆਂ ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਪੇਮੈਂਟ ਯੂਟੀਲਿਟੀ ਸਰਵਿਸ ਤੇ ਰੋਕ ਲਗਾ ਦਿੱਤੀ ਹੈ | ਇਸ ਤੋਂ ਇਲਾਵਾ ਕੇਂਦਰੀ ਬੈਂਕ ਨੇ ਐਚਡੀਐਫਸੀ ਦੇ ਗਾਹਕਾਂ ਨੂੰ ਨਵੇਂ ਕਰੈਡਿਟ ਕਾਰਡ ਨਾ ਬਣਾਉਣ ਦੇ ਲਈ ਕਿਹਾ ਹੈ | ਪਿਛਲੇ 2 ਸਾਲਾਂ ‘ਚ ਐਚਡੀਐਫਸੀ ਬੈਂਕ ਦੇ ਗਾਹਕਾਂ ਨੂੰ ਡਿਜੀਟਲ ਸਰਵਿਸ ‘ਚ ਕਈ ਵਾਰ ਦਿਕੱਤ ਆਈ ਹੈ ਜਿਸ ਕਾਰਣ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ | ਇਸ ਤੋਂ ਇਲਾਵਾ ਆਰਬੀਆਈ ਨੇ ਐਚਡੀਐਫਸੀ ਦੇ ਪ੍ਰਾਇਮਰੀ ਡੇਟਾ ਸੈਂਟਰ ‘ਚ ਬਿਜਲੀ ਦੀ ਕਿੱਲਤ ਕਾਰਨ 21 ਨਵੰਬਰ ਨੂੰ ਹੋਏ ਆਊਟੇਜ ਤੇ ਵੀ ਗੌਰ ਕੀਤਾ ਹੈ | ਭਾਰਤ ਦੇ ਬੈਕਿੰਗ ਰੈਗੂਲੇਟਰ ਰਿਜ਼ਰਵ ਬੈਂਕ ਆਫ ਇੰਡੀਆ ਨੇ ਐਚਡੀਐਫਸੀ ਬੈਂਕ ਤੋਂ ਜਵਾਬ ਮੰਗਿਆ ਹੈ | ਹਾਲ ਹੀ ‘ਚ ਐਚਡੀਐਫਸੀ ਬੈਂਕ ਦੀ ਡਿਜੀਟਲ ਬੈਂਕਿੰਗ ਸਰਵਿਸ ‘ਚ ਆਈ ਦਿਕੱਤ ਦੀ ਵਜ੍ਹਾ ਨਾਲ ਯੂਪੀਆਈ ਪੇਮੈਂਟ , ਏਟੀਐਮ ਪੇਮੈਂਟ ,ਅਤੇ ਕਾਰਡ ਚੈਨਲ ਪੇਮੈਂਟ ਵੀ ਕਈ ਘੰਟਿਆਂ ਤੱਕ ਬੰਦ ਰਹੀ | ਐਚਡੀਐਫਸੀ ਬੈਂਕ ਨੇ ਜਵਾਬ ‘ਚ ਕਿਹਾ ਹੈ ਕਿ ਪਿਛਲੇ ਦੋ ਸਾਲਾਂ ਦੇ ਦੌਰਾਨ ਇਸਨੇ ਇਸਦੇ ਸਿਸਟਮ ਅਤੇ ਪ੍ਰੋਸੈੱਸ ‘ਚ ਕਾਫ਼ੀ ਸੁਧਾਰ ਕੀਤਾ ਹੈ, ਪਰ ਆਰਬੀਆਈ ਨੇ ਕਿਹਾ ਕਿ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਸਮੱਸਿਆਵਾਂ ਹੋ ਰਹੀਆਂ ਹਨ, ਇਹ ਬਹੁਤ ਗੰਭੀਰ ਹੈ।
ਦਸ ਦਈਏ ਕਿ 21 ਨਵੰਬਰ ਨੂੰ ਐਚਡੀਐਫਸੀ ਬੈਂਕ ਦੇ ਡੇਟਾ ਸੈਂਟਰ ‘ਚ ਗੜਬੜ ਹੋਣ ਕਾਰਨ ਇਸ ਦੀਆਂ ਯੂਪੀਆਈ ਪੇਮੈਂਟ ,ਏਟੀਐਮ ਸੇਵਾਵਾਂ ਅਤੇ ਕਾਰਡ ਨਾਲ ਹੋਣ ਵਾਲੀ ਪੇਮੈਂਟ ਰੁੱਕ ਗਈਆਂ ਸਨ | ਆਰਬੀਆਈ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਉਸ ਨੇ ਬੈਂਕ ਤੋਂ ਇਸਦੀ ਵਜ੍ਹਾ ਪੁੱਛੀ ਸੀ | ਐਚਡੀਐਫਸੀ ਬੈਂਕ ਦੀ ਡਿਜੀਟਲ ਸੇਵਾਵਾਂ ‘ਚ ਪਿਛਲੇ ਦੋ ਸਾਲਾਂ ‘ਚ ਤਿੰਨ ਵਾਰ ਇਸ ਤਰ੍ਹਾਂ ਦੀ ਗੜਬੜੀ ਸਾਮ੍ਹਣੇ ਆਈ ਹੈ | ਆਰਬੀਆਈ ਨੇ ਕਿਹਾ ਹੈ ਕਿ ਇਸਦੇ ਡੇਟਾ ਸੈਂਟਰ ‘ਚ ਜੇ ਗੜਬੜੀ ਆਈ ਹੈ ਤਾਂ ਇਸਦੀ ਵਜ੍ਹਾ ਦਸੀ ਜਾਵੇ |