ਨਹੀ ਚੱਲੀ ਹਰਿਆਣਾ ਪੁਲਿਸ ਦੀ ਸ਼ੰਭੂ ਬਾਰਡਰ ਤੇ, ਕਿਸਾਨ ਹਰਿਆਣਾ ਦਾਖਲ

ਰਾਜਪੁਰਾ, 26 ਨਵੰਬਰ (ਬਲਵਿੰਦਰ ਸਿੰਘ) – ਪੰਜਾਬ ਤੋਂ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਵਲੋਂ ਆਪਣੇ ਪਾਸੇ ਲਾਈਆਂ ਭਾਰੀ ਰੋਕਾਂ ਤੇ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਤੇ ਇਸ ਤਰ੍ਹਾਂ ਹਰਿਆਣਾ ਪੁਲਿਸ ਦੇ ਪ੍ਰਬੰਧ ਕਿਸਾਨਾਂ ਦੇ ਰੋਹ ਅੱਗੇ ਧਰੇ ਧਰਾਏ ਰਹਿ ਗਏ ਹਨ। ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰਦੇ ਹੋਏ ਦਿਖਾਈ ਦੇ ਰਹੇ ਹਨ।