ਨਸ਼ਾ ਮਾਮਲੇ ਚ ਕਮੇਡੀਅਨ ਭਾਰਤੀ ਸਿੰਘ ਗ੍ਰਿਫਤਾਰ, ਛਾਪੇਮਾਰੀ ਚ ਘਰੋ ਮਿਲਿਆ ਗਾਂਜਾ

ਨਿਊਜ਼ ਪੰਜਾਬ

ਮੁੰਬਈ, 21 ਨਵੰਬਰ (ਅਮਨਦੀਪ ਸਿੰਘ)

ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ਨੀਵਾਰ ਨੂੰ ਇੱਕ ਲੰਬੀ ਪੁੱਛਗਿੱਛ ਤੋਂ ਬਾਅਦ ਕਾਮੇਡੀਅਨ ਭਾਰਤੀ ਸਿੰਘ ਨੂੰ ਗ੍ਰਿਫਤਾਰ ਕੀਤਾ।
 ਜਾਂਚ ਏਜੰਸੀ ਨੇ ਸ਼ਨੀਵਾਰ ਸਵੇਰੇ ਇੱਕ ਨਸ਼ੇ ਦੇ ਮਾਮਲੇ ਵਿੱਚ ਭਾਰਤੀ ਅਤੇ ਉਸਦੇ ਪਤੀ ਹਰਸ਼ ਦੇ ਘਰ ਅਤੇ ਦਫਤਰ ਵਿੱਚ ਛਾਪਾ ਮਾਰਿਆ, 
ਜਿਸ ਤੋਂ ਬਾਅਦ ਦੋਵਾਂ ਨੂੰ ਐਨਸੀਬੀ ਦਫ਼ਤਰ ਤੋਂ ਪੁੱਛਗਿੱਛ ਲਈ ਬੁਲਾਇਆ ਗਿਆ। ਐਨਸੀਬੀ ਨੇ ਭਾਰਤੀ ਸਿੰਘ ਦੇ ਘਰੋਂ ਭੰਗ ਵੀ ਬਰਾਮਦ ਕੀਤਾ ਸੀ।
 ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਛਾਪੇਮਾਰੀ ਤੋਂ ਬਾਅਦ ਕਿਹਾ ਕਿ ਬਾਲੀਵੁੱਡ ਵਿੱਚ ਨਸ਼ਿਆਂ ਦੀ ਕਥਿਤ ਵਰਤੋਂ ਕਰਨ ਦੇ ਦੋਸ਼ ਵਿੱਚ ਐਨਸੀਬੀ ਵੱਲੋਂ ਤਲਾਸ਼ੀ ਲਈ ਗਈ ਸੀ।
ਇੱਕ ਬਿਆਨ ਜਾਰੀ ਕਰਕੇ ਐਨਸੀਬੀ ਨੇ ਕਾਮੇਡੀਅਨ ਭਾਰਤੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਜਾਂਚ ਏਜੰਸੀ ਨੇ ਕਿਹਾ ਕਿ ਐਨਸੀਬੀ ਨੇ ਭਾਰਤੀ ਸਿੰਘ ਦੇ ਪ੍ਰੋਡਕਸ਼ਨ ਦਫਤਰ ਅਤੇ ਮਕਾਨ ‘ਤੇ ਛਾਪਾ ਮਾਰਿਆ ਸੀ। ਇਸ ਵਿਚ 86.5 ਗ੍ਰਾਮ ਭੰਗ ਬਰਾਮਦ ਕੀਤੀ ਗਈ। ਭਾਰਤੀ ਅਤੇ ਉਸਦੇ ਪਤੀ ਦੋਵਾਂ ਨੇ ਭੰਗ ਦਾ ਸੇਵਨ ਕਰਨ ਦੀ ਗੱਲ ਮੰਨ ਲਈ ਹੈ। ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਰਸ਼ ਤੋਂ ਪੁੱਛਗਿੱਛ ਜਾਰੀ ਹੈ।