ਹੁਣ ਦਿੱਲੀ ‘ਚ ਕੋਰੋਨਾ ਵਧ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਹੈ – ਕੇਜਰੀਵਾਲ
ਨਵੀਂ ਦਿੱਲੀ, 13 ਨਵੰਬਰ- ਪ੍ਰਦੂਸ਼ਣ ਦੇ ਮੁੱਦੇ ‘ਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਪ੍ਰਦੂਸ਼ਣ ਕਾਰਨ ਇਸ ਦਿੱਲੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10-12 ਸਾਲਾਂ ‘ਚ ਹਰ ਸਾਲ ਅਕਤੂਬਰ ਅਤੇ ਨਵੰਬਰ ‘ਚ ਪਰਾਲੀ ਨੂੰ ਸਾੜਨ ਕਾਰਨ ਪੂਰਾ ਉੱਤਰੀ ਭਾਰਤ ਪਰੇਸ਼ਾਨ ਰਹਿੰਦਾ ਹੈ। ਇਸ ਬਾਰੇ ‘ਚ ਅਜੇ ਤੱਕ ਕੋਈ ਠੋਸ ਕੰਮ ਨਹੀਂ ਕੀਤਾ ਗਿਆ ਹੈ ਅਤੇ ਹਾਰ ਸਾਲ ਇਸ ਬਾਰੇ ‘ਚ ਰੌਲਾ ਪੈਂਦਾ ਹੈ, ਸਿਆਸਤ ਹੁੰਦੀ ਹੈ। ਕੇਜਰੀਵਾਲ ਨੇ ਕਿਹਾ, ”ਦਿੱਲੀ ਦੇ 24 ਪਿੰਡਾਂ ‘ਚ ਬਾਇਓ-ਡੀਕੰਪੋਜ਼ਰਾਂ ਨੂੰ ਛਿੜਕਣ ਦੇ 20 ਦਿਨਾਂ ਬਾਅਦ ਵਿਗਿਆਨੀਆਂ ਦਾ ਕਹਿਣਾ ਹੈ ਕਿ 70-95 ਫ਼ੀਸਦੀ ਤੱਕ ਡੰਡਲ ਗਲ ਚੁੱਕਾ ਸੀ, ਇਸ ਨਾਲ ਕਿਸਾਨ ਬਹੁਤ ਖ਼ੁਸ਼ ਹਨ। ਹੁਣ ਹੱਲ ਨਿਕਲ ਗਿਆ ਹੈ, ਹੁਣ ਵਾਰੀ ਸਰਕਾਰਾਂ ਦੀ ਹੈ, ਕੀ ਉਹ ਇਸ ਲਾਗੂ ਕਰਨਗੀਆਂ?” ਮੁੱਖ ਮੰਤਰੀ ਕੇਜਰੀਵਾਲ ਨੇ ਅੱਗੇ ਕਿਹਾ, ”ਹੁਣ ਦਿੱਲੀ ‘ਚ ਕੋਰੋਨਾ ਵਧ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਹੈ। ਦਿੱਲੀ ਦੇ ਲੋਕਾਂ ਨੇ ਪਿਛਲੇ ਮਹੀਨੇ ਤੱਕ ਕੋਰੋਨਾ ‘ਤੇ ਕਾਬੂ ਪਾ ਲਿਆ ਸੀ।”