ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

ਓਟਾਵਾ, 13 ਨਵੰਬਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਤੇ ਦੁਨੀਆ ਭਰ ‘ਚ ਵੱਸਦੇ ਭਾਰਤੀਆਂ ਨੂੰ ਦੀਵਾਲੀਆਂ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਸਬੰਧੀ ਟਰੂਡੋ ਨੇ ਸੰਦੇਸ਼ ਜਾਰੀ ਕੀਤਾ ਅਤੇ ਕਿਹਾ, ”ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਚਾਨਣ ਅਤੇ ਚੰਗਿਆਈ ਹਮੇਸ਼ਾ ਕਾਇਮ ਰਹੇਗੀ। ਇਸ ਆਸ਼ਾਵਾਦੀ ਸੰਦੇਸ਼ ਨੂੰ ਮਨਾਉਣ ਅਤੇ ਇਸ ਮਹੱਤਵਪੂਰਨ ਤਿਉਹਾਰ ਨੂੰ ਦਰਸਾਉਣ ਲਈ ਮੈਂ ਅੱਜ ਦੇਰ ਸ਼ਾਮ ਇਕ ਵਰਚੂਅਲ ਜਸ਼ਨ ‘ਚ ਸ਼ਾਮਿਲ ਹੋਇਆ। ਦੀਵਾਲੀ ਦੀਆਂ ਵਧਾਈਆਂ ਸਭ ਨੂੰ!’