ਪ੍ਰਸਿੱਧ ਸੰਗੀਤਕਾਰ ਸ਼ੌਕਤ ਅਲੀ ਮਤੋਈ ਦਾ ਦਿਹਾਂਤ

ਬੰਗਾ, 11 ਨਵੰਬਰ (ਨਿਊਜ਼ ਪੰਜਾਬ)- ਮਹਾਨ ਫ਼ਨਕਾਰ, ਸੰਗੀਤ ਨੂੰ ਧੁਰ ਅੰਦਰੋਂ ਪਿਆਰ ਕਰਨ ਵਾਲੇ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸ਼ੌਕਤ ਅਲੀ ਮਤੋਈ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਇਸ ਜਹਾਨ ਤੋਂ ਚਲੇ ਜਾਣ ਨਾਲ ਸੰਗੀਤਕ ਖੇਤਰ ਵਾਸਤੇ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।