ਐਮ.ਐੱਸ.ਐਮ.ਈ ਓਨਲਾਈਨ ਰਜਿਸਟਰੇਸ਼ਨ ਕਰਕੇ ਉਦਮੀ ਲੈ ਸਕਦੇ ਹਨ ਲਾਹਾ

ਲੁਧਿਆਣਾ, 11 ਨਵੰਬਰ (ਨਿਊਜ਼ ਪੰਜਾਬ)-ਜੇਕਰ ਤੁਹਾਡਾ ਬਿਜ਼ਨਸ ਐਮ.ਐੱਸ.ਐਮ.ਈ ਯਾਨੀ ਮਾਈਕਰੋ ਇਸਮੋਲ ਐਂਡ ਮੀਡੀਆ ਇੰਟਰਪ੍ਰਾਈਜ਼ਜ਼ ਚ ਆਉਂਦਾ ਹੈ ਤਾ ਤੁਹਾਨੂੰ ਓਨਲਾਈਨ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ, ਇਸਦਾ ਪੂਰਾ ਪ੍ਰੋਸੈਸ ਬਿਲੁਕਲ ਮੁਫ਼ਤ ਹੈ ਅਤੇ ਪੇਪਰ ਲੈੱਸ ਹੈ, ਨਾ ਤਾਂ ਇਸ ਲਈ ਕੋਈ ਪੈਸਾ ਦੇਣ ਦੀ ਲੋੜ ਹੈ, ਨਾ ਹੀ ਕੋਈ ਡਾਕੋਮੈਂਟ ਡਾਊਨਲੋਡ ਕਰਨ ਦੀ ਲੋੜ ਹੈ , ਇਸਤੋਂ ਬਾਅਦ ਸਰਟੀਫਿਕੇਟ ਨੂੰ ਵੀ ਆਨਲਾਈਨ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ|
ਐਮ.ਐੱਸ.ਐਮ.ਈ ਪੋਰਟਲ ਤੇ ਰਜਿਸਟਰੇਸ਼ਨ ਕਰਨ ਦਾ ਤਰੀਕਾ
ਪੋਰਟਲ ਤੇ ਜਾ ke ਸਬ ਤੋਂ ਪਹਿਲਾ ਨਿਊ ਰਜਿਸਟਰੇਸ਼ਨ ਤੇ ਕਲਿਕ ਕਰੋ, ਇਸਤੋਂ ਬਾਅਦ ਆਪਣਾ ਅਧਾਰ ਕਾਰਡ ਨੰਬਰ ਐਡ ਕਰੋ, ਅਧਾਰ ਕਾਰਡ ਤੇ ਜੋ ਐਡਰੈੱਸ ਲਿਖਿਆ ਹੋਇਆ ਹੈ ਉਹ ਭਰੋ, ਉਸਤੋਂ ਬਾਅਦ ਜੇਕਰ ਸਹਿਮਤ ਹੋ ਤਾਂ ਕ੍ਲਿਕ ਕਰੋ ਉਪਰੰਤ ਤੁਹਾਡੇ ਮੋਬਾਈਲ ਉਪਰ ਓ ਟੀ ਪੀ ਕਾਰਡ ਆਏਗਾ, ਜਿਸਨੂੰ ਦਿਤੇ ਹੋਏ ਕਾਲਮ ਵਿਚ ਭਰਿਆ ਜਾਵੇ, ਉਪਰੰਤ ਆਪ ਦਾ ਅਧਾਰ ਕਾਰਡ ਨੰਬਰ ਜੇਕਰ ਸਹੀ ਹੈ ਤਾ ਫਿਰ ਅਗਲਾ ਪ੍ਰੋਸੈਸ ਸ਼ੁਰੂ ਹੋਵੇਗਾ, ਜੋ ਤੁਹਾਡੇ ਕੰਮ ਦੀ ਕਿਸਮ ਪੁੱਛੇਗਾ ਕਿ ਇਹ ਕਾਰੋਬਾਰ ਤੁਸੀਂ ਇਕੱਲੇ ਚਲਾ ਰਹੇ ਹੋ, ਜਾ ਕੋਈ ਭਾਈਵਾਲ ਹੈ ਆਦਿ ਉਪਰ ਕ੍ਲਿਕ ਕਰੋ | ਇਸਤੋਂ ਬਾਅਦ ਪੈਨ ਕਾਰਡ ਨੰਬਰ ਜੇਕਰ ਹੈ ਤਾ ਭਰਿਆ ਜਾਵੇ, ਇਸ ਉਪਰੰਤ ਇਹ ਮੌਜੂਦਾ ਆਮਦਨ ਕਰ ਰਿਟਰਨ ਬਾਰੇ ਪੁੱਛੇਗਾ, ਜਿਸਦਾ ਉਤਰ ਹਾਂ ਜਾ ਨਾਹ ਵਿਚ ਦੀਓ | ਉਪਰੰਤ ਦੱਸੇ ਗਏ ਵੇਰਵੇ ਭਰਨ ਤੇ ਅਧਾਰ ਪ੍ਰਾਪਤ ਹੋ ਜਾਵੇਗਾ |