ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ 8 ਆਰਜ਼ੀ ਲਾਇਸੰਸ ਜਾਰੀ

ਨਵਾਂਸ਼ਹਿਰ, 10 ਨਵੰਬਰ (ਨਿਊਜ਼ ਪੰਜਾਬ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਜ਼ਿਲੇ ਵਿਚ ਦੀਵਾਲੀ ਮੌਕੇ ਪਟਾਕੇ ਵੇਚਣ ਦੇ 8 ਆਰਜ਼ੀ ਲਾਇਸੰਸ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਬਿਨੇਕਾਰਾਂ ਦੀ ਹਾਜ਼ਰੀ ਵਿਚ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ ਅਲਾਟ ਕੀਤੇ ਗਏ। ਸਬ-ਡਵੀਜ਼ਨ ਵਾਈਜ਼ ਕੱਢੇ ਗਏ ਇਸ ਡਰਾਅ ਵਿਚ ਨਵਾਂਸ਼ਹਿਰ ਸਬ-ਡਵੀਜ਼ਨ ਲਈ 4 ਅਤੇ ਬੰਗਾ ਤੇ ਬਲਾਚੌਰ ਲਈ 2-2 ਆਰਜ਼ੀ ਲਾਇਸੰਸ ਅਲਾਟ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ ਕੁੱਲ 74 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿਚ ਨਵਾਂਸ਼ਹਿਰ ਤੋਂ 53, ਬੰਗਾ ਤੋਂ 12 ਅਤੇ ਬਲਾਚੌਰ ਤੋਂ 9 ਅਰਜ਼ੀਆਂ ਸ਼ਾਮਿਲ ਸਨ। ਨਵਾਂਸ਼ਹਿਰ ਸਬ-ਡਵੀਜ਼ਨ ਲਈ ਆਈਆਂ ਕੁੱਲ 53 ਅਰਜ਼ੀਆਂ ਵਿਚੋਂ ਨਵਾਂਸ਼ਹਿਰ (ਸ਼ਹਿਰੀ ਇਲਾਕਾ) ਦੋਆਬਾ ਆਰੀਆ ਸਕੂਲ, ਰਾਹੋਂ ਰੋਡ ਨਵਾਂਸ਼ਹਿਰ ਦੀ ਗਰਾਊਂਡ ਲਈ ਦੋ ਆਰਜ਼ੀ ਲਾਇਸੰਸ ਡਰਾਅ ਰਾਹੀਂ ਅਲਾਟ ਕੀਤੇ ਗਏ, ਜਿਨਾਂ ਵਿਚ ਗੁਰਪ੍ਰੀਤ ਸਿੰਘ ਬੇਦੀ ਪੁੱਤਰ ਪਰਮਜੀਤ ਸਿੰਘ ਬੇਦੀ ਵਾਸੀ ਟੀਚਰ ਕਲੋਨੀ ਨਵਾਂਸ਼ਹਿਰ ਅਤੇ ਵਿਸ਼ਾਲ ਪੁੱਤਰ ਮੰਗਤ ਰਾਮ ਵਾਸੀ ਭੱਚਰਾਂ ਮੁਹੱਲਾ ਨਵਾਂਸ਼ਹਿਰ ਸ਼ਾਮਿਲ ਸਨ। ਇਸੇ ਤਰਾਂ ਨਵਾਂਸ਼ਹਿਰ (ਦਿਹਾਤੀ ਇਲਾਕਾ) ਲਈ ਦੁਸਹਿਰਾ ਗਰਾਊਂਡ ਔੜ ਲਈ ਰਾਜੇਸ਼ ਪਾਸਵਾਨ ਪੁੱਤਰ ਨਰੇਸ਼ ਕੁਮਾਰ ਵਾਸੀ ਪਿੰਡ ਮਹਾਲੋਂ, ਤਹਿਸੀਲ ਨਵਾਂਸ਼ਹਿਰ ਅਤੇ ਦੁਸਹਿਰਾ ਗਰਾਊਂਡ ਰਾਹੋਂ ਲਈ ਸੁਨੀਤਾ ਦੇਵੀ ਪਤਨੀ ਹਰਜੀਤ ਸਿੰਘ  ਵਾਸੀ ਗੁੱਜਰਪੁਰ ਕਲਾਂ ਨਵਾਂਸ਼ਹਿਰ ਦਾ ਡਰਾਅ ਨਿਕਲਿਆ। ਸਬ-ਡਵੀਜ਼ਨ ਬੰਗਾ ਲਈ ਪ੍ਰਾਪਤ 12 ਅਰਜ਼ੀਆਂ ਵਿਚੋਂ ਬੰਗਾ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬੰਗਾ ਲਈ ਰੂਪ ਲਾਲ ਪੁੱਤਰ ਦੇਵ ਰਾਜ ਵਾਸੀ ਪਿੰਡ ਮਾਣਕ ਤਹਿਸੀਲ ਬੰਗਾ ਅਤੇ ਬੰਗਾ (ਦਿਹਾਤੀ ਇਲਾਕਾ) ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਗਰਾਊਂਡ ਲਈ ਗੁਰਦੀਪ ਸਿੰਘ ਪੁੱਤਰ ਪਰਮਜੀਤ ਲਾਲ ਪਿੰਡ ਸਾਧਪੁਰ ਤਹਿਸੀਲ ਬੰਗਾ ਨੂੰ ਡਰਾਅ ਰਾਹੀਂ ਆਰਜ਼ੀ ਲਾਇਸੰਸ ਅਲਾਟ ਕੀਤੇ ਗਏ। ਇਸੇ ਤਰਾਂ ਸਬ-ਡਵੀਜ਼ਨ ਬਲਾਚੌਰ ਲਈ ਪ੍ਰਾਪਤ 9 ਅਰਜ਼ੀਆਂ ਵਿਚੋਂ ਬਲਾਚੌਰ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬਲਾਕ ਬਲਾਚੌਰ ਲਈ ਲਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰ: 11 ਬਲਾਚੌਰ ਅਤੇ ਬਲਾਚੌਰ (ਦਿਹਾਤੀ ਇਲਾਕਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਬਲਾਕ ਸੜੋਆ ਲਈ ਰਣਦੀਪ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਵਾਰਡ ਨੰ: 9 ਬਲਾਚੌਰ ਨੂੰ ਆਰਜ਼ੀ ਲਾਇਸੰਸ ਅਲਾਟ ਹੋਏ।  ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇੰਡਸਟਰੀ ਤੇ ਕਾਮਰਸ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰਜ਼ੀ ਲਾਇਸੰਸ ਹੋਲਡਰਾਂ ਵੱਲੋਂ ਨਿਰਧਾਰਤ ਸਥਾਨਾਂ ’ਤੇ ਪਟਾਕੇ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਹੀ ਵੇਚੇ ਜਾ ਸਕਣਗੇ।  ਇਸ ਮੌਕੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਸ. ਪੀ (ਹੈੱਡਕੁਆਰਟਰ) ਮਨਵਿੰਦਰ ਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਫੰਕਸ਼ਨਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਅਰਸ਼ਜੀਤ ਸਿੰਘ, ਈ. ਓ ਰਾਜੀਵ ਸਰੀਨ, ਈ. ਟੀ. ਓ ਸੁਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।