ਤਿੰਨ ਜਾਣੇ ਕੋਰੋਨਾ ਪਾਜ਼ੀਟਿਵ ਆਉਣ ‘ਤੇ 7 ਦਿਨਾਂ ਲਈ ਸਰਕਾਰੀ ਹਾਈ ਸਕੂਲ ਲੜਕੇ ਜੈਤੋ ਨੂੰ ਕੀਤਾ ਬੰਦ

ਜੈਤੋ, 10 ਨਵੰਬਰ (ਨਿਊਜ਼ ਪੰਜਾਬ) – ਸਰਕਾਰੀ ਐਚ.ਐਸ.ਐਨ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਦੋ ਅਧਿਆਪਕ ਤੇ ਵਰਕਸ਼ਾਪ ਅਟੈਂਡੈਂਟ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ‘ਤੇ ਸਕੂਲ ਨੂੰ ਬੰਦ ਕਰ ਦੇਣ ਦਾ ਪਤਾ ਲੱਗਿਆ ਹੈ। ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੇ ਦੱਸਿਆ ਹੈ (ਬੀਤੇ ਕੱਲ੍ਹ ਤੇ ਅੱਜ) ਦੋ ਦਿਨਾਂ ‘ਚ ਕ੍ਰਮਵਾਰ ਵਰਕਸ਼ਾਪ ਅਟੈਂਡੈਂਟ ਤੇ ਦੋ ਅਧਿਆਪਕਾਂ ਦੀ ਰਿਪੋਰਟ ਪਾਜ਼ੀਟਿਵ ਆਉਣ ‘ਤੇ ਸਕੂਲ ਨੂੰ 7 ਦਿਨਾਂ ਲਈ ਸਰਕਾਰੀ ਹਦਾਇਤ ‘ਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਸਕੂਲ ਦੇ ਅਧਿਆਪਕਾਂ ਦੇ ਕੁਝ ਦਿਨ ਪਹਿਲਾਂ ਟੈਸਟ ਲਏ ਗਏ ਸਨ।