ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵੱਖ-ਵੱਖ ਬਰਾਚਾਂ ਸਿਹਤ ਸ਼ਾਖਾ, ਬੀ ਐਂਡ ਆਰ, ਓ.ਐਂਡ.ਐਮ, ਬਾਗਬਾਨੀ ਅਤੇ ਫਾਇਰ ਬ੍ਰਿਗੇਡ ਬਰਾਂਚ ਨਾਲ ਕੀਤੀ ਮੀਟਿੰਗ

ਰਾਜਿੰਦਰ ਸਿੰਘ ਸਰਹਾਲੀ
ਸ਼ਹਿਰ ਵਿੱਚ ਜਿੱਥੇ ਵੀ ਕਿਤੇ ਕੂੜਾ ਪਿਆ ਹੈ, ਉਸਨੂੰ ਪਹਿਲ ਦੇ ਆਧਾਰ ‘ਤੇ ਚੁਕਵਾਇਆ ਜਾਵੇ – ਪ੍ਰਦੀਪ ਕੁਮਾਰ ਸੱਭਰਵਾਲ

ਲੁਧਿਆਣਾ 09 ਨਵੰਬਰ -ਅੱਜ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵੱਖ ਵੱਖ ਬਰਾਚਾਂ, ਜਿਵੇਂ ਕਿ ਸਿਹਤ ਸਾਖਾ, ਬੀ ਐਂਡ ਆਰ, ਓ.ਐਂਡ.ਐਮ, ਬਾਗਬਾਨੀ ਅਤੇ ਫਾਇਰ ਬ੍ਰਿਗੇਡ ਬਰਾਂਚ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸਿਹਤ ਸਾਖਾ ਦੇ ਅਧਿਕਾਰੀਆਂ ਨੂੰ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਸਵਾਤੀ ਟਿਵਾਣਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਕਿਤੇ ਕੂੜਾ ਪਿਆ ਹੈ, ਉਸਨੂੰ ਪਹਿਲ ਦੇ ਆਧਾਰ ‘ਤੇ ਚੁਕਵਾਇਆ ਜਾਵੇ। ਸਾਰੇ ਜੋਨਲ ਕਮਿਸ਼ਨਰਜ਼ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਵੱਲੋਂ ਰੋਜਾਨਾ ਫੀਲਡ ਵਿਚ ਜਾ ਕੇ ਘੱਟੋ ਘੱਟ ਚਾਰ ਪੁਆਇੰਟਾਂ ‘ਤੇ ਸਫਾਈ ਦੇ ਕੰਮਾਂ ਦੀ ਚੈਕਿੰਗ ਕਰਕੇ ਇਸ ਦੀ ਰੋਜਾਨਾ ਰਿਪੋਰਟ ਭੇਜੀ ਜਾਵੇ ਅਤੇ ਸਫਾਈ ਕਰਮਚਾਰੀਆਂ ਦੀ 100 ਪ੍ਰਤੀਸ਼ਤ ਹਾਜਰੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਸਫਾਈ ਦੇ ਕੰਮ ਨੂੰ ਚੈਕ ਕਰਨ ਸਬੰਧੀ ਸ੍ਰੀ ਵਿਪਲ ਮਲਹੋਤਰਾ, ਸਿਹਤ ਅਫਸਰ ਨੂੰ ਜੋਨ ਸੀ ਅਤੇ ਡੀ ਅਤੇ ਸ੍ਰੀ ਅਸ਼ਵਨੀ ਸਹੋਤਾ ਨੂੰ ਜੋਨ-ਏ ਅਤੇ ਬੀ ਦਾ ਨੋਡਲ ਅਫਸਰ ਲਗਾਇਆ ਗਿਆ ਹੈ। ਸੰਯੁਕਤ ਕਮਿਸ਼ਨਰ (ਐਸ) ਨੂੰ ਐਮ.ਆਰ.ਐਫ. ਦੇ ਕੰਮ ਸਬੰਧੀ ਨਿੱਜੀ ਧਿਆਨ ਦੇ ਕੇ 15 ਦਸੰਬਰ ਤੱਕ ਖਤਮ ਕਰਨ ਲਈ ਕਿਹਾ ਗਿਆ।ਕੰਪੋਜਟ ਪਿੱਟਸ ਬਾਰੇ ਨਿਗਰਾਨ ਇੰਜੀਨੀਅਰਜ਼ (ਬੀ.ਐਡ.ਆਰ.) ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਲੈਵਲ ‘ਤੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਅਤੇ ਉਹ ਆਪਣੇ ਇਲਾਕਿਆਂ ਵਿਚ ਸਟਰੀਟ ਲਾਈਟਾਂ ਦੀ ਚੈਕਿੰਗ ਕਰਨ ਅਤੇ ਇਸ ਸਬੰਧੀ ਸਾਰੀਆਂ ਸ਼ਿਕਾਇਤਾਂ ਟਾਟਾ ਕੰਪਨੀ ਨੂੰ ਭੇਜਣ ਅਤੇ ਇਸ ਦੇ ਨਾਲ ਹੀ ਟਾਟਾ ਕੰਪਨੀ ਨੂੰ ਲਾਈਟਾਂ ਬੰਦ ਹੋਣ ਸਬੰਧੀ ਪੈਨਲਟੀ ਪਾਉਣ ਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਟਾਟਾ ਕੰਪਨੀ ਨੂੰ ਹਦਾਇਤ ਕੀਤੀ ਗਈ ਕਿ ਇਨਾਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇ।

ਉਨ੍ਹਾਂ ਫਾਇਰ ਸ਼ਾਖਾ ਨੂੰ ਹਦਾਇਤ ਕੀਤੀ ਗਈ ਕਿ ਤਿਉਹਾਰੀ ਸੀਜ਼ਨ ਵਿਚ ਉਨਾਂ ਨੂੰ ਜਿਆਦਾ ਸਤਰਕ ਰਹਿਣ ਦੀ ਜਰੂਰਤ ਹੈ।ਕੋਈ ਵੀ ਐਮਰਜੈਸ਼ੀ ਫੋਨ ਆਉਣ ‘ਤੇ ਫਾਇਰ ਸ਼ਾਖਾ ਦੀ ਗੱਡੀ ਇੱਕ ਮਿੰਟ ਤੋਂ ਪਹਿਲਾਂ ਮੂਵ ਕਰਨੀ ਚਾਹੀਦੀ ਹੈ। ਜੇਕਰ ਫਾਇਰ ਸ਼ਾਖਾ ਵੱਲੋਂ ਗੱਡੀਆਂ ਦੀ ਕੋਈ ਮੁਰੰਮਤ ਦਾ ਕੰਮ ਕਰਵਾਉਣ ਵਾਲਾ ਹੈ ਤਾਂ ਉਹ ਤਰੁੰਤ ਕਰਵਾ ਲਿਆ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਘਰ/ਅਦਾਰੇਦੀ ਛੱਤ ਤੇ ਸੁੱਕੀ ਲੱਕੜ/ਪੁਰਾਣੇ ਕੱਪੜੇ/ਤੇਲ ਜਾਂ ਕੋਈ ਜਲਨਸ਼ੀਲ ਪਥਾਰਥ ਪਿਆ ਹੈ ਤਾਂ ਉਸਨੂੰ ਕਿਸੇ ਸੇਫ ਜਗਾ ‘ਤੇ ਰੱਖ ਲਿਆ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਤੰਗ ਇਲਾਕੇ ਵਿਚ ਅੱਗ ਲੱਗਣ ਤੇ ਘਟਨਾ ਵਾਪਰਦੀ ਹੈ ਤਾਂ ਉਸ ਇਲਾਕੇ ਦੇ ਮੁੱਖ ਚੌਕ ਜਾਂ ਗਲੀ ਤੋਂ ਬਾਹਰ ਖੁੱਲੇ ਇਲਾਕੇ ਵਿਚ ਸੂਚਨਾ ਦੇਣ ਵਾਲਾ ਵਿਅਕਤੀ ਖੜਾ ਹੋਵੇ ਤਾਂ ਜੋ ਫਾਇਰ ਸ਼ਾਖਾ ਦੀ ਗੱਡੀ ਨੂੰ ਘਟਨਾ ਵਾਲੇ ਸਥਾਨ ‘ਤੇ ਜਾਣ ਵਿਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਦੇਣ ਲਈ ਟੈਲੀਫੋਨ ਨੰਬਰਾਂ ਸੈਟਰਲ ਫਾਇਰ ਸਟੇਸ਼ਨ, ਲੋਕਲ ਅੱਡਾ 101, 0161-2743111, ਸ੍ਰੀ ਮਨਿੰਦਰ ਸਿੰਘ, ਫਾਇਰ ਅਫਸਰ 99712-03158, ਸ੍ਰੀ ਜਸਵਿੰਦਰ ਸਿੰਘ, ਫਾਇਰ ਅਫਸਰ 83600-32502 2,  ਗਿੱਲ ਰੋਡ ਫਾਇਰ ਸਟੇਸ਼ਨ 0161-2531600, ਸ੍ਰੀ ਨਵਰੰਗ ਸਿੰਘ ਫਾਇਰ ਅਫਸਰ 98159-90678,  ਸੁੰਦਰ ਨਗਰ ਫਾਇਰ ਸਟੇਸ਼ਨ 0161-2621651, ਸ੍ਰੀ ਆਤਿਸ਼ ਫਾਇਰ ਅਫਸਰ 98788-04541, ਹੈਬੋਵਾਲ ਫਾਇਰ ਸਟੇਸ਼ਨ  0161-2305101, ਸ੍ਰੀ ਅਰੁਣ ਕੁਮਾਰ ਫਾਇਰ ਅਫਸਰ 94176-77805, ਫੋਕਲ ਪੁਆਇੰਟ ਫਾਇਰ ਸਟੇਸ਼ਨ 0161-2670101, ਸ੍ਰੀ ਅਰਵਿੰਦਰ ਸਿੰਘ ਫਾਇਰ ਅਫਸਰ 97804-13200 ‘ਤੇ ਸੰਪਰਕ ਕਰ ਸਕਦੇ ਹਨ।