ਸਿਹਤ ਵਿਭਾਗ ਦੇ ਦਫ਼ਤਰੀ ਕਾਮਿਆਂ ਦੇ ਸੂਬਾ ਪ੍ਰਧਾਨ ਸੁਖਮਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ

ਲੁਧਿਆਣਾ, 8 ਨਵੰਬਰ (ਨਿਊਜ਼ ਪੰਜਾਬ )-

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਦਫ਼ਤਰੀ ਕਾਮਿਆਂ ਦੇ ਸੂਬਾ ਪ੍ਰਧਾਨ  ਸੁਪਰਡੈਂਟ ਸੁਖਵਿੰਦਰ ਸਿੰਘ ਜੋ ਸਿਵਲ ਸਰਜਨ ਦਫਤਰ ਫਤਿਹਗੜ੍ਹ ਸਾਹਿਬ ਤੋਂ ਸੇਵਾ ਮੁਕਤ ਹੋਏ ਹਨ, ਦੇ ਸਨਮਾਨ ਵਿਚ ਪੀ ਡਬਲਯੂ ਡੀ ਲੁਧਿਆਣਾ ਦੇ ਮੁਲਾਜ਼ਮਾਂ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਦੇ ਸੰਦਰਭ ਵਿਚ ਕਰਵਾਏ ਗਏ ਸਮਾਗਮ ਦੌਰਾਨ ਵਧਾਈ ਦਿੰਦਿਆਂ ਜਥੇਬੰਦੀ ਦੇ ਚੇਅਰਮੈਨ ਵਿਜੈ ਮਜਾਰਾ ਅਤੇ ਜੰਗ ਜਸਬੀਰ ਗਿੱਲ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਪੀ. ਡਬਲਯੂ. ਡੀ. ਲੁਧਿਆਣਾ, ਮਹਿੰਦਰ ਸਿੰਘ ਪ੍ਰਧਾਨ ਪੀ.ਐਸ.ਐਮ.ਐਸ. ਯੂ. ਜ਼ਿਲ੍ਹਾ ਲੁਧਿਆਣਾ, ਗੁਰਚਰਨ ਸਿੰਘ ਦੁਗਾ ਸਾਬਕਾ ਜ਼ਿਲ੍ਹਾ ਪ੍ਰਧਾਨ, ਜਗਮੋਹਨ ਸਿੰਘ ਅਤੇ ਅਮਿਤ ਅਰੋੜਾ ਪੀ. ਡਬਲਯੂ. ਡੀ. ਸੂਬਾ ਜਨਰਲ ਸਕੱਤਰ, ਏ.ਪੀ. ਮੋਰੀਆ ਪ੍ਰਧਾਨ ਅਤੇ ਸੰਦੀਪ ਕੁਮਾਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐੱਫ. ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਨੇ ਜਿਥੇ ਸਿਹਤ ਵਿਭਾਗ ਦੇ ਦਫਤਰੀ ਕਾਮਿਆਂ ਦੇ ਸੂਬਾਈ ਪ੍ਰਧਾਨ ਹੁੰਦਿਆਂ ਮੁਲਾਜ਼ਮਾਂ ਦੇ ਹੱਕਾਂ ਅਤੇ ਹਿੱਤਾਂ ਲਈ ਸਿਰਤੋੜ ਯਤਨ ਕੀਤੇ ਉਥੇ ਉਨ੍ਹਾਂ ਨੇ ਸੂਬੇ ਦੇ ਸਮੂਹ ਵਿਭਾਗਾਂ ਦੇ ਦਫਤਰੀ ਕਾਮਿਆਂ ਦੇ ਤਿੰਨ ਵਾਰੀ ਸੂਬਾ ਪ੍ਰਧਾਨ ਹੁੰਦਿਆਂ ਜੋ ਸੰਘਰਸ਼ ਕੀਤਾ ਕਾਬਲੇ ਤਾਰੀਫ ਹੈ | ਇਸ ਮੌਕੇ ਸਾਹਿਲ ਸ਼ਰਮਾ, ਨਿਸ਼ਾਂਤ ਨਰੂਲਾ, ਵਿਨੋਦ ਕੁਮਾਰ ਅਤੇ ਅਮਨ ਕੈਂਥ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਸੇਵਾ ਮੁਕਤ ਹੋਏ ਸੁਪਰਡੈਂਟ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਨ੍ਹਾਂ ਦੇ ਸਾਥੀਆਂ ਨੇ ਕੀਤੇ ਕੰਮਾਂ ਬਦਲੇ ਸਨਮਾਨਿਤ ਕੀਤਾ ਹੈ |