ਅਮਰੀਕੀ ਰਾਸ਼ਟਰਪਤੀ ਚੋਣਾਂ : ਜਾਰਜੀਆ ਅਤੇ ਪੈਨਸਿਲਵਾਨੀਆ ‘ਚ ਵੀ ਟਰੰਪ ਤੋਂ ਅੱਗੇ ਨਿਕਲੇ ਬਾਈਡਨ

ਵਾਸ਼ਿੰਗਟਨ, 7 ਨਵੰਬਰ (ਨਿਊਜ਼ ਪੰਜਾਬ)- ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਦੋ ਮਹੱਤਵਪੂਰਨ ਸੂਬਿਆਂ ਜਾਰਜੀਆ ਅਤੇ ਪੈਨਸਿਲਵਾਨੀਆ ‘ਚ ਆਪਣੇ ਵਿਰੋਧੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਹੋ ਗਏ ਹਨ। ਉਹ ਚੋਣਾਂ ‘ਚ ਕਰੀਬ ਮੁਕਾਬਲੇ ‘ਚ ਇਤਿਹਾਸਕ ਜਿੱਤ ਹਾਸਲ ਕਰਨ ਦੇ ਬੇਹੱਦ ਕਰੀਬ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਜਾਰਜੀਆ ਲੰਬੇ ਸਮੇਂ ਤੋਂ ਰਿਪਬਲੀਕਨ ਪਾਰਟੀ ਦਾ ਗੜ੍ਹ ਰਿਹਾ ਹੈ।