ਸਕੂਲ ਖੁੱਲ੍ਹਦਿਆਂ ਹੀ ਅਧਿਆਪਕ ਦੇ ਕੋਵਿਡ ਪਾਜ਼ੀਟਿਵ ਆਉਣ ਤੇ ਸਟਾਫ ਦਾ ਮੁੜ ਹੋਇਆ ਕੋਰੋਨਾ ਟੈਸਟ
ਘਨੌਰ (ਪਟਿਆਲਾ), 4 ਨਵੰਬਰ (ਨਿਊਜ਼ ਪੰਜਾਬ)- ਸਰਕਾਰ ਵਲੋਂ ਸਕੂਲਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਪਰੰਤ ਪੰਜਾਬ ਦੇ ਸਮੂਹ ਸਕੂਲਾਂ ‘ਚ ਕੋਵਿਡ ਸੈਂਪਲਿੰਗ ਕੀਤੀ ਗਈ ਸੀ। ਸਰਕਾਰੀ ਹਾਈ ਸਕੂਲ ਲਾਛੜੂ ਕਲਾਂ ਦੇ ਇਕ ਅਧਿਆਪਕ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਤੇ ਸਮੂਹ ਸਟਾਫ਼ ਦੇ ਦੋਬਾਰਾ ਟੈਸਟ ਕੀਤੇ ਗਏ। ਮੈਡੀਕਲ ਅਫ਼ਸਰ ਡਾ. ਹਰਮਨਦੀਪ ਸਿੰਘ ਸਰਕਾਰੀ ਹਸਪਤਾਲ ਘਨੌਰ ਦੀ ਅਗਵਾਈ ਵਿਚ ਸਬ-ਸੈਂਟਰ ਲਾਛੜੂ ਕਲਾਂ ਤੋਂ ਰਾਜਬੀਰ ਕੌਰ ਏ.ਐਨ.ਐਮ.ਐਨ. ਸਮੇਤ ਟੀਮ ਨੇ ਸੈਂਪਲ ਇਕੱਤਰ ਕੀਤੇ।