ਅਮਰੀਕਾ ਵਿੱਚ ਵੋਟਾਂ ਦੀ ਗਿਣਤੀ – ਨਿਊਯਾਰਕ ਵਿੱਚ ਲੋਕਾਂ ਦੇ ਵਿਰੋਧ ਨੂੰ ਵੇਖਦਿਆਂ ਟਰੰਪ ਟਾਵਰ ਕਿਲ੍ਹੇ ਵਿੱਚ ਤਬਦੀਲ – ਜੋਏ ਬਿਡੇਨ ਨੇ 171 ਦੇ ਮੁਕਾਬਲੇ 215 ਵੋਟਾਂ ਕੀਤੀਆਂ ਪ੍ਰਾਪਤ
ਨਿਊਜ਼ ਪੰਜਾਬ
ਨਿਊਯਾਰਕ 4 ਨਵੰਬਰ – ਅਮਰੀਕਾ ਵਿੱਚ ਵੋਟਾਂ ਦੀ ਗਿਣਤੀ ਦੇ ਵਿਚਕਾਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਸ਼ੁਰੂਆਤੀ ਵੋਟਿੰਗ ਦੇ ਨਤੀਜ਼ਿਆ ਵਿੱਚ ਫ਼ਸਵੀ ਟੱਕਰ ਦੌਰਾਨ ਡੈਮੋਕਰੇਟਿਕ ਪਾਰਟੀ ਦੇ ਜੋਏ ਬਿਡੇਨ ਕਾਫੀ ਅੱਗੇ ਨਿਕਲਦੇ ਹੋਏ 215 ਇਲੈਕਟੋਰਲ ਵੋਟ ਹਾਸਲ ਕਰਨ ਨਾਲ ਤੇਜ਼ੀ ਨਾਲ 270 ਵੋਟਾਂ ਪ੍ਰਾਪਤ ਕਰਨ ਦੇ ਨੇੜੇ ਪਹੁੰਚ ਰਹੇ ਹਨ ਜਦੋ ਕਿ ਅਮਰੀਕੀ ਮੀਡੀਆ ਅਨੁਸਾਰ ਫਸਵੀ ਟੱਕਰ ਵਿੱਚ ਯੂ ਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ 171 ਇਲੈਕਟੋਰਲ ਵੋਟ ਹੀ ਹਾਲੇ ਤੱਕ ਪ੍ਰਾਪਤ ਕਰ ਸਕੇ ਹਨ |
ਹਲਾਤਾਂ ਨੂੰ ਵੇਖਦਿਆਂ ਸੁਰਖਿਆ ਬਲਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਊਯਾਰਕ ਦੇ ਮੈਨਹੱਟਨ ਵਿੱਚ ਟਰੰਪ ਟਾਵਰ ਨੂੰ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿਚ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਨੇ ਆਪਣੇ ਟਰੱਕਾਂ ਨਾਲ ਟਰੰਪ ਟਾਵਰ ਘੇਰ ਰਖਿਆ ਹੈ | ਦੂਜੇ ਪਾਸੇ, ਪੁਲਿਸ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਚੋਣ ਨਤੀਜਿਆਂ ਤੋਂ ਬਾਅਦ ਕੋਈ ਗੜਬੜੀ ਹੋਈ ਤਾਂ ਉਹ ਸ਼ਹਿਰ ਦੇ ਕੁਝ ਹਿੱਸਿਆਂ ਨੂੰ ਸੀਲ ਕਰ ਦੇਣਗੇ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਇਸ ਘਰ ਵਿਚ ਰਹਿੰਦੇ ਸਨ |
ਪ੍ਰਦਰਸ਼ਨਕਾਰੀ ਮੰਗਲਵਾਰ ਦੁਪਹਿਰ ਨੂੰ ਇਮਾਰਤ ਦੇ ਸਾਹਮਣੇ ਇਕੱਠੇ ਹੋਏ ਸਨ। ਇੰਨਾ ਹੀ ਨਹੀਂ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਇਕੱਠੇ ਹੋਏ ਹਨ। ਨਿਊਯਾਰਕ ਦੇ ਪੁਲਿਸ ਵਿਭਾਗ ਦੇ ਮੁਖੀ ਨੇ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਇਸ ਦੌਰਾਨ, ਸ਼ਹਿਰ ਦੇ ਮੇਅਰ ਬਿਲ ਡੀ ਬਲਾਸੀਓ ਨੇ ਦਾਅਵਾ ਕੀਤਾ ਹੈ ਕਿ ਕਾਰੋਬਾਰੀ ਅਦਾਰਿਆਂ ਨੂੰ ਲੁੱਟਮਾਰ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ. ਇਸ ਤੋਂ ਪਹਿਲਾਂ ਟਰੰਪ ਦੇ ਐਂਟੀ-ਬਲੈਕ ਲਾਈਵਜ਼ ਮੈਟਰ ਦੇ ਲੋਕਾਂ ਨੇ ਇਥੇ ਜ਼ੋਰਦਾਰ ਪ੍ਰਦਰਸ਼ਨ ਕੀਤਾ।