ਅਮਰੀਕਾ ਦੀ ਫ਼ਸਵੀ ਚੋਣ ਟੱਕਰ ਵਿੱਚ ਜੋਏ ਬਿਡੇਨ ਤੇਜ਼ੀ ਨਾਲ ਜਿੱਤ ਵੱਲ ਵਧਣ ਲੱਗੇ – ਵੱਡੇ ਫਰਕ ਨਾਲ ਡੋਨਾਲਡ ਟਰੰਪ ਤੋਂ ਹੋਏ ਅੱਗੇ
ਨਿਊਜ਼ ਪੰਜਾਬ
ਵਾਸ਼ਿੰਗਟਨ , 4 ਨਵੰਬਰ – ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਸ਼ੁਰੂਆਤੀ ਵੋਟਿੰਗ ਦੇ ਨਤੀਜ਼ਿਆ ਵਿੱਚ ਫ਼ਸਵੀ ਟੱਕਰ ਦੌਰਾਨ ਡੈਮੋਕਰੇਟਿਕ ਪਾਰਟੀ ਦੇ ਜੋਏ ਬਿਡੇਨ ਕਾਫੀ ਅੱਗੇ ਨਿਕਲਦੇ ਨਜ਼ਰ ਆ ਰਹੇ ਹਨ , 50 ਰਾਜਾਂ ਵਿੱਚੋਂ 31 ਰਾਜਾਂ ਦੇ ਆਏ ਚੋਣ ਨਤੀਜਿਆਂ ਵਿੱਚ ਉਨ੍ਹਾਂ 192 ਇਲੈਕਟੋਰਲ ਵੋਟ ਪ੍ਰਾਪਤ ਕਰ ਲਏ ਹਨ ਜਦੋ ਕਿ ਜਿੱਤ ਲਈ 270 ਇਲੈਕਟੋਰਲ ਵੋਟ ਚਾਹੀਦੇ ਹਨ , ਅਮਰੀਕੀ ਮੀਡੀਆ ਅਨੁਸਾਰ ਫਸਵੀ ਟੱਕਰ ਵਿੱਚ ਯੂ ਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ 114 ਇਲੈਕਟੋਰਲ ਵੋਟ ਲੈ ਕੇ ਆਪਣੇ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਜੋਏ ਬਿਡੇਨ ਤੋਂ 78 ਇਲੈਕਟੋਰਲ ਵੋਟਾਂ ਨਾਲ ਪਿਛੇ ਚੱਲ ਰਹੇ ਹਨ | ਡੋਨਾਲਡ ਟਰੰਪ ਨੇ ਇੰਡੀਆਨਾ ਵਿਚ ਜਿੱਤ ਪ੍ਰਾਪਤ ਕੀਤੀ ਹੈ. ਉਸੇ ਸਮੇਂ, ਕੈਂਟਕੀ, ਵਰਜੀਨੀਆ ਅਤੇ ਦੱਖਣੀ ਕੈਰੋਲਿਨਾ ਵਿੱਚ ਉਹ ਬਿਡੇਨ ਤੋਂ ਕਿਤੇ ਅੱਗੇ ਹਨ , ਅਮੈਰੀਕਨ ਡੈਮੋਕਰੇਟਿਕ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋ ਬਿਡੇਨ ਟੈਕਸਾਸ, ਜਾਰਜੀਆ, ਫਲੋਰਿਡਾ, ਨਿਊ ਹੈਂਪਸ਼ਾਇਰ ਵਿੱਚ ਅੱਗੇ ਚੱਲ ਰਹੇ ਹਨ ਅਤੇ ਵਰਮਾਂਟ ਵਿੱਚ ਜਿੱਤੇ ਹਨ। ਚੋਣ ਜਿੱਤਣ ਲਈ 538 ਇਲੈਕਟੋਰਲ ਵੋਟ ਵਿੱਚੋਂ 270 ਵੋਟਾਂ ਦੀ ਲੋੜ ਹੈ |
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਥ ਡਕੋਟਾ ਅਤੇ ਨਾਰਥ ਡਕੋਟਾ ਵਿਚ ਜਿੱਤ ਪ੍ਰਾਪਤ ਕੀਤੀ ਹੈ. ਉਸੇ ਸਮੇਂ, ਜੋਅ ਬਿਡੇਨ ਨੇ ਕੋਲੋਰਾਡੋ ਅਤੇ ਕਨੈਟੀਕਟ ਵਿਚ ਜਿੱਤ ਪ੍ਰਾਪਤ ਕੀਤੀ ਹੈ.