ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਸ਼ਾਦੀਸ਼ੁਦਾ ਵਿਅਕਤੀ ਨੇ ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਮਾਛੀਵਾੜਾ ਸਾਹਿਬ, 3 ਨਵੰਬਰ (ਨਿਊਜ਼ ਪੰਜਾਬ) – ਦੇਸ਼ ਵਿਚ ਇੰਨੇ ਸਖਤ ਕਾਨੂੰਨ ਹੋਣ ਦੇ ਬਾਵਜੂਦ ਅੱਜ ਫਿਰ ਮਾਸੂਮ ਲੜਕੀਆਂ ਕਿਸੇ ਨਾਂ ਕਿਸੇ ਪਲ ਹੈਵਾਨੀਅਤ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਸਾਡਾ ਇਹ ਸਿਸਟਮ ਇਹਨਾਂ ਦੀ ਸੁੱਰਖਿਆ ਦੀ ਦੁਹਾਈ ਦਿੰਦਾ ਰਹਿੰਦਾ ਹੈ । ਫਿਰ ਇੱਕ ਖੋਫ਼ਨਾਕ ਮੰਜਰ ਨਜ਼ਦੀਕੀ ਪਿੰਡ ਮਿੱਠੇਵਾਲ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋ ਇੱਥੇ ਝੁੱਗੀ ਵਿਚ ਆਪਣੇ ਪਰਿਵਾਰ ਨਾਲ ਰਹਿਣ ਵਾਲੀ 13 ਸਾਲਾਂ ਮਾਸੂਮ ਲੜਕੀ ਨੂੰ ਗੁਆਂਢ ਵਿੱਚ ਰਹਿੰਦੇ 30 ਸਾਲਾਂ ਸ਼ਾਦੀਸ਼ੁਦਾ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ । ਪਿਛਲੇ ਛੇ ਮਹੀਨੇ ਤੋਂ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾ ਰਹੇ ਇਸ ਵਿਅਕਤੀ ਵਿਰੁੱਧ ਧਾਰਾ 376,506,342, ਤੇ 315 ਅਧੀਨ ਮੁੱਕਦਮਾ ਦਰਜ ਕਰ ਲਿਆ ਹੈ ਤੇ ਮਾਮਲੇ ਨੂੰ ਮਹਿਲਾ ਇੰਸਪੈਕਟਰ ਰਾਜ ਪਰਮਿੰਦਰ ਕੌਰ ਦੇਖ ਰਹੇ ਹਨ ।