ਪੰਜਾਬ ‘ਚ ਆਖ਼ਰੀ ਥਰਮਲ ਪਾਵਰ ਪਲਾਂਟ ਨੇ ਵੀ ਕੰਮ ਕਰਨਾ ਕੀਤਾ ਬੰਦ
ਚੰਡੀਗੜ੍ਹ, 3 ਨਵੰਬਰ (ਨਿਊਜ਼ ਪੰਜਾਬ)- ਕਿਸਾਨੀ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਵਲੋਂ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਪੰਜਾਬ ‘ਚ ਕੋਲੇ ਦਾ ਭੰਡਾਰ ਲਗਾਤਾਰ ਖ਼ਤਮ ਹੋ ਰਿਹਾ ਹੈ ਅਤੇ ਇਸ ਦੇ ਚੱਲਦਿਆਂ ਸੂਬੇ ‘ਚ ਆਖ਼ਰੀ ਥਰਮਲ ਪਾਵਰ ਪਲਾਂਟ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ‘ਚ ਬਿਜਲੀ ਦਾ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ ਅਤੇ ਸੂਬੇ ‘ਚ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਸਕਦੇ ਹਨ।