ਮਾਲੀ ‘ਚ ਫਰਾਂਸ ਨੇ ਵੱਡੀ ਕਾਰਵਾਈ ਕਰਦਿਆਂ ਅਲਕਾਇਦਾ ਦੇ 50 ਅੱਤਵਾਦੀ ਕੀਤੇ ਢੇਰ
ਪੈਰਿਸ, 3 ਨਵੰਬਰ (ਨਿਊਜ਼ ਪੰਜਾਬ)- ਫਰਾਂਸ ਨੇ ਅਫ਼ਰੀਕੀ ਦੇਸ਼ ਮਾਲੀ ‘ਚ ਅੱਤਵਾਦੀ ਸੰਗਠਨ ਅਲਕਾਇਦਾ ‘ਤੇ ਵੱਡੀ ਕਾਰਵਾਈ ਕਰਦਿਆਂ ਉਸ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ, ਜਿਨ੍ਹਾਂ ‘ਚ 50 ਤੋਂ ਵਧੇਰੇ ਅੱਤਵਾਦੀ ਢੇਰ ਹੋ ਗਏ। ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ 30 ਅਕਤੂਬਰ ਨੂੰ ਫਰਾਂਸ ਦੇ ਸੁਰੱਖਿਆ ਬਲਾਂ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ, ਜਿਸ ‘ਚ 50 ਤੋਂ ਵਧੇਰੇ ਅੱਤਵਾਦੀ ਢੇਰ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਉਪਕਰਨ ਅਤੇ ਹਥਿਆਰਾਂ ਨੂੰ ਜ਼ਬਤ ਕਰ ਲਿਆ ਗਿਆ।