ਨਹਿਰ ਕਿਨਾਰਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

ਅਜਨਾਲਾ, 3 ਨਵੰਬਰ (ਨਿਊਜ਼ ਪੰਜਾਬ)- ਜਗਦੇਵ ਕਲਾਂ ਨਹਿਰ ਦੇ ਪੁਲ ਤੋਂ ਪਿੰਡ ਰਾਣੇਵਾਲੀ ਨੂੰ ਜਾਂਦੀ ਨਹਿਰ ਦੇ ਕਿਨਾਰੇ ਬਣੀ ਸੜਕ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਵਿਪਿਨ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੀਆਂ ਸੱਟਾ ਦੇ ਨਿਸ਼ਾਨ ਹਨ, ਜਿਸ ਤੋਂ ਜਾਪਦਾ ਹੈ ਉਸ ਨੂੰ ਕਤਲ ਕਰਕੇ ਇੱਥੇ ਸੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਝੰਡੇਰ ‘ਚ ਮਾਮਲਾ ਦਰਜ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਅਜਨਾਲਾ ਦੇ ਮੁਰਦਾ ਘਰ ‘ਚ ਰਖਵਾ ਦਿੱਤਾ ਗਿਆ ਹੈ।