ਸ਼ਰਧਾਲੂਆਂ ਦਾ ਮਨ ਮੋਹ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਸੁੰਦਰ ਦੀਪਮਾਲਾ

ਅੰਮ੍ਰਿਤਸਰ ,2 ਨਵੰਬਰ (ਨਿਊਜ਼ ਪੰਜਾਬ)- ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੇ ਅਫ਼ਸਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ਼ਾਮ ਨੂੰ ਸੁੰਦਰ ਦੀਪਮਾਲਾ ਕੀਤੀ ਗਈ ਹੈ ,ਜਿਸ ਦਾ ਦੂਰੋਂ ਨੇੜਿਓਂ ਲੱਖਾਂ ਸੰਗਤਾਂ ਪੁੱਜ ਕੇ ਆਨੰਦ ਮਾਣ ਰਹੀਆਂ ਹਨ । ਜਿੱਥੇ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਨਾਲ ਦੀਪਮਾਲਾ ਕੀਤੀ ਗਈ ਹੈ ਉਥੇ ਰਵਾਇਤੀ ਘਿਓ ਦੇ ਦੀਵੇ ਵੀ ਸ਼ਰਧਾਲੂਆਂ ਵੱਲੋਂ ਪਰਿਕਰਮਾ ਵਿਚ ਸਰੋਵਰ ਦੇ ਕਿਨਾਰੇ ਸ਼ਰਧਾ ਸਹਿਤ ਜਗਾਏ ਜਾ ਰਹੇ ਹਨ । ਇਨ੍ਹਾਂ ਦੀਵਿਆਂ ਦੀ ਦੀਪਮਾਲਾ ਦੀ ਸ਼ੁਰੂਆਤ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ ।