ਦੇਸ਼ ਦੀ ਏਕਤਾ,ਇਕਸਾਰਤਾ ਅਤੇ ਸੁਰਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਮਨਾਇਆ ਰਾਸ਼ਟਰੀ ਏਕਤਾ ਦਿਵਸ

ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਨਿਊਜ਼ ਪੰਜਾਬ)-ਸਰਦਾਰ ਵੱਲਭਭਾਈ ਪਟੇਲ ਦੀ ਯਾਦ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਦੇ ਦਫਤਰ  ਵਿਚ ਦੇਸ਼ ਦੀ ਏਕਤਾ,ਇਕਸਾਰਤਾ ਅਤੇ ਸੁਰਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਸੰਦਰਭ ਵਿੱਚ ਸਵੇਰੇ ਵਿਭਾਗ ਦੇ ਅਧਿਕਾਰੀਆਂ,ਕਰਮਚਾਰੀਆਂ ਵਲੋਂ ਦੇਸ਼ ਦੀ ਏਕਤਾ , ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ , ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਸਬੰਧੀ  ਇਕ ਪ੍ਰਣ ਵੀ ਲਿਆ ਗਿਆ। ਕਾਰਜ ਸਾਧਕ ਅਫਸਰ ਸ੍ਰੀ ਵਿਕਾਸ ਉਪੱਲ  ਨੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਗਮ ਦੋਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰਣ ਲਿਆ ਗਿਆ ਉਹਨਾਂ ਦੱਸਿਆ ਕਿ ਸਰਕਾਰ ਵਲੋਂ ਇਹ ਸਮਾਗਮ ਮਨਾਉਣ ਸਮੇਂ ਕੋਵਿਡ ਦੀਆ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ ਦੇ ਅਦੇਸ਼ ਜਾਰੀ ਹੋਏ ਸਨ ਇਸਲਈ ਸਮੂਹ ਹਜਰੀਨ ਨੂੰ ਮਾਸਕ ਪਾਉਣ ਦੀ ਹਿਦਾÂਤ ਕੀਤੀ ਸੀ ਇਸ ਤੋਂ ਇਲਾਵਾ  ਇਹ ਪ੍ਰਣ ਵੱਖ ਵੱਖ  ਵਿਭਾਗਾਂ ,ਦਫਤਰਾਂ ਵਿਚ ਵੀ ਲਿਆ ਗਿਆ ਹੈ। ਇਸ ਮੋਕੇ ਲੇਖਕਾਰ ਸਿਮਰਨ, ਐਸ ਓ ਸੁਮਨ ਰਾਣੀ, ਇਸਪੈਕਟਰ ਹਰਜੀਤ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ।