ਕੁਲਗਾਮ ‘ਚ ਅੱਤਵਾਦੀਆਂ ਵਲੋਂ ਭਾਜਪਾ ਵਰਕਰਾਂ ਦੀ ਹੱਤਿਆ ਕੀਤੇ ਜਾਣਾ ਨਿੰਦਣਯੋਗ-ਨੱਡਾ
ਸ੍ਰੀਨਗਰ, 30 ਅਕਤੂਬਰ (ਨਿਊਜ਼ ਪੰਜਾਬ)- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਅੱਤਵਾਦੀਆਂ ਵਲੋਂ ਭਾਜਪਾ ਦੇ ਯੁਵਾ ਵਰਕਰ ਸਮੇਤ ਤਿੰਨ ਵਰਕਰਾਂ ਦੀ ਹੱਤਿਆ ਕੀਤੇ ਜਾਣ ਦੀ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟ ਕੀਤਾ ਹੈ। ਨੱਡਾ ਨੇ ਅੱਜ ਸਵੇਰੇ ਟਵੀਟ ਕੀਤਾ ਅਤੇ ਕਿਹਾ, ”ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਕਾਇਰਤਾ ਭਰੇ ਹਮਲੇ ‘ਚ ਅੱਤਵਾਦੀਆਂ ਨੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਫ਼ਿਦਾ ਹੁਸੈਨ ਸਣੇ 3 ਨੇਤਾਵਾਂ ਦੀ ਹੱਤਿਆ ਕਰ ਦਿੱਤੀ। ਅਜਿਹੇ ਰਾਸ਼ਟਰ ਭਗਤਾਂ ਦਾ ਜਾਣਾ ਦੇਸ਼ ਲਈ ਜਾਣਾ ਵੱਡੀ ਹਾਨੀ ਹੈ। ਪੂਰਾ ਸਮਾਜ ਪੀੜਤ ਪਰਿਵਾਰਾਂ ਦੇ ਨਾਲ ਹੈ। ਇਹ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਪਰਿਵਾਰਾਂ ਪ੍ਰਤੀ ਸੰਵੇਦਨਾ।”