ਦੁੱਧ ਖ਼ਰਾਬ ਹੋਣ ‘ਤੇ ਹੋਏ ਝਗੜੇ ‘ਚ ਗੁੱਜਰਾਂ ਦੇ ਡੇਰੇ ‘ਤੇ ਚਲਾਈ ਗੋਲੀ, 2 ਗੰਭੀਰ ਜ਼ਖ਼ਮੀ

ਝਬਾਲ, 29 ਅਕਤੂਬਰ (ਨਿਊਜ਼ ਪੰਜਾਬ)- ਝਬਾਲ ਤੋਂ ਥੋੜੀ ਦੂਰ ਪੈਂਦੇ ਪਿੰਡ ਮੀਆਂਪੁਰ ਨੇੜੇ ਰੋਹੀ ਦੇ ਨਜ਼ਦੀਕ ਅੱਜ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੁੱਜਰਾਂ ਦੇ ਡੇਰੇ ਤੇ ਆ ਕੇ ਗੋਲੀਆਂ ਚਲਾ ਕੇ 2 ਗੁੱਜਰਾਂ ਨੂੰ ਗੰਭੀਰ ਜ਼ਖ਼ਮੀ ਕਰ ਦੇਣ ਦੀ ਖ਼ਬਰ ਮਿਲੀ ਹੈ। ਇਸ ਸਮੇਂ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਗੁੱਜਰ ਰੌਸ਼ਨਦੀਪ ਪੁੱਤਰ ਮੁਰਾਦ ਅਲੀ ਨੇ ਦੱਸਿਆ ਕਿ ਪਿੰਡ ਸਰਾਂ ਵਾਸੀ ਇਕ ਵਿਅਕਤੀ ਨਾਲ ਉਸ ਦੇ ਭਰਾ ਦੀ ਫ਼ੋਨ ‘ਤੇ ਦੁੱਧ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀਆਂ ਨੇ ਡੇਰੇ ਤੇ ਪਹੁੰਚ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਅਤੇ ਉਸ ਭਰਾ ਗੰਭੀਰ ਜ਼ਖ਼ਮੀ ਹੋ ਗਏ। ਉੱਧਰ ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।