ਸੰਤੁਲਿਤ ਭੋਜਨ ਅਤੇ ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੀਆਂ ਬੀਮਾਰੀਆ ਤੋਂ ਬਚਿਆ ਜਾ ਸਕਦਾ-ਸਿਵਲ ਸਰਜਨ
ਤਰਨ ਤਾਰਨ, 29 ਅਕਤੂਬਰ (ਨਿਊਜ਼ ਪੰਜਾਬ)-ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠਾਂ ਅੱਜ ਦਫ਼ਤਰ ਸਿਵਲ ਸਰਜਨ ਅਨੈਕਸੀ ਹਾਲ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਇਸ ਅਵਸਰ ‘ਤੇ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਅਸੀ ਰੋਜ਼ਾਨਾ ਕਸਰਤ ਅਤੇ ਪੌਸ਼ਟਿਕ ਅਹਾਰ ਨਾਲ ਦਿਲ ਅਤੇ ਸਟ੍ਰੋਕ ਦੇ ਰੋਗਾਂ ਨੂੰ ਦੂਰ ਕਰ ਸਕਦੇ ਹਾਂ । ਉਨਾਂ ਕਿਹਾ ਕਿ ਸਾਨੂੰ ਹਰ ਦਿਨ 30-45 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਇਸ ਵਾਸਤੇ ਸਾਨੂੰ ਆਪਣੀਆਂ ਖਾਣ ਪੀਣ ਦੀਆਂ ਚੰਗੀਆ ਆਦਤਾਂ ਨੂੰ ਅਪਣਾਉਨਾ ਚਾਹੀਦਾ ਹੈ। ਆਪਣੇ ਸਰੀਰ ਦੇ ਭਾਰ ਦੇ ਮੁਤਾਬਿਕ ਕੈਲਰੀਸ ਦਾ ਸੇਵਨ ਕਰਨਾ ਚਹੀਦਾ ਹੈ ਅਤੇ ਸਭ ਨੂੰ 30 ਤੋਂ 40 ਸਾਲ ਦੀ ਉਮਰ ਬਾਦ ਆਪਣਾ ਰੁਟੀਨ ਚੈੱਕਅਪ ਅਤੇ ਆਪਣੇ ਸਾਰੇ ਹੀ ਟੈਸਟ ਸਮੇਂ-ਸਮੇਂ ‘ਤੇ ਕਰਵਾਣੇ ਚਾਹੀਦੇ ਹਨ ਜੋ ਕਿ ਸਰਕਾਰੀ ਹਸਪਤਾਲਾ ਵਿਚ ਮੁਫ਼ਤ ਵਿੱਚ ਕਿਤੇ ਜਾਦੇ ਹਨ। ਲੋੜ ਤੋ ਵੱਧ ਨਮਕ, ਚਿਕਨਾਈ ਅਤੇ ਮਿੱਠਾ ਸਿਹਤ ਲਈ ਹਾਨੀਕਾਰਕ ਹੰਦਾ ਹੈ। ਸੰਤੁਲਿਤ ਭੋਜਨ ਅਤੇ ਰੋਜ਼ਾਨਾ ਕਸਰਤ ਨਾਲ ਦਿਲ ਦੀਆਂ ਬੀਮਾਰੀਆ ਤੋਂ ਬਚਿਆ ਜਾ ਸਕਦਾ ਹੈ।
ਜ਼ਿਲਾ੍ ਟੀਕਾਕਰਨ ਅਫਸਰ ਡਾ. ਰਾਜੀਵ ਪ੍ਰਾਸ਼ਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਸਾਨ ਚਾਹੇ ਕਿਸੇ ਵੀ ਵਰਗ ਨਾਲ ਸਬੰਧਤ ਹੋਵੇ ਖੁਰਾਕ ਦੀ ਲੋੜ ਸਭ ਨੂੰ ਹੀ ਹੈ । ਇਸ ਲਈ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਹੋਣੀ ਬਹੁਤ ਲਾਜ਼ਮੀ ਹੈ । ਖੁਰਾਕ ਵਿਚ ਲਾਜ਼ਮੀ ਤੱਤ ਜਿਵੇਂ ਕਿ ਵਿਟਾਮਿਨਸ, ਖਣਿਜ ਪਦਾਰਥ, ਕਾਰਬੋਹਾਈਡਰੇਟਸ, ਪ੍ਰੋਟੀਨ ਆਦਿ ਦੀ ਮਾਤਰਾ ਨਿਯਮਤ ਰੂਪ ਵਿਚ ਹੋਣੀ ਬਹੁਤ ਜਰੂਰੀ ਹੈ । ਮੌਸਮੀ ਫਲ ਤੇ ਮੋਸਮੀ ਸਬਜ਼ੀਆਂ ਦਾ ਸੇਵਨ ਕਰਨਾ ਸਾਡੀ ਨਿੱਤ ਕਿਰਿਆ ਵਿਚ ਹੋਣਾ ਬਹੁਤ ਜਰੂਰੀ ਹੈ। ਇਸ ਮੋਕੇ ‘ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਅਤੇ ਆਰੁਸ਼ ਭੱਲਾਂ ਮੋਜੂਦ ਸਨ।