ਸ੍ਰੀਨਗਰ, 29 ਅਕਤੂਬਰ (ਨਿਊਜ਼ ਪੰਜਾਬ)- ਨਵੇਂ ਭੂਮੀ ਕਾਨੂੰਨਾਂ ਅਤੇ ਐਨ. ਆਈ. ਏ. ਵਲੋਂ ਕਸ਼ਮੀਰ ‘ਚ 6 ਗ਼ੈਰ ਸਰਕਾਰੀ ਸੰਗਠਨਾਂ ਤੇ ਟਰੱਸਟਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ ਦੇ ਵਿਰੋਧ ‘ਚ ਅੱਜ ਪੀ. ਡੀ. ਪੀ. ਵਰਕਰਾਂ ਵਲੋਂ ਸ੍ਰੀਨਗਰ ‘ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵੀ ਲੈ ਲਿਆ।