ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਐਮਓਪੀ ਪੋਟਾਸ਼ ਖਾਦ ਦੀ 27500 ਮੀਟਰਕ ਟਨ ਦੀ ਤੀਜੀ ਖੇਪ ਭਾਰਤ ਪੁੱਜੀ

ਨਿਊਜ਼ ਪੰਜਾਬ
ਨਵੀ ਦਿੱਲੀ , 29 ਅਕਤੂਬਰ – ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਟਰੈਵਨਕੋਰ ਲਿਮਟਿਡ (ਐਫ.ਏ.ਸੀ.ਟੀ.) ਨੂੰ ਸੋਮਵਾਰ ਨੂੰ ਤਾਮਿਲਨਾਡੂ ਦੇ ਟੂਟੀਕੋਰਿਨ ਪੋਰਟ ‘ਤੇ ਪੋਟਾਸ਼ (ਐਮਓਪੀ) Muriate of Potash  ਦੀ 27500 ਮੀਟਰਕ ਟਨ ਦੀ ਤੀਜੀ ਖੇਪ ਮਿਲੀ ਹੈ ।
ਇਸ ਮਾਲ ਦੇ ਨਾਲ, ਸਾਲ ਲਈ ਕੁੱਲ ਐਮਓਪੀ ਦੀ ਦਰਾਮਦ 82000 ਮੀਟਰਕ ਟਨ ਤੱਕ ਪਹੁੰਚ ਗਈ । ਅਸਲ ਵਿੱਚ ਰਸਾਇਣ ਅਤੇ ਖਾਦ ਮੰਤਰਾਲਾ ਅਧੀਨ ਇੱਕ ਪੀਐਸਯੂ ਐਫ.ਏ.ਸੀ.ਟੀ. (ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਟਰੈਵਨਕੋਰ ਲਿਮਟਿਡ) ਨੇ ਐਮਓਪੀ ਦੀ ਤਿੰਨ ਮਾਲ ਤਕ ਦਰਾਮਦ ਲਈ ਆਰਡਰ ਦਿੱਤੇ ਸਨ ।

ਫੈਕਟ ਦਾ ਮੁੱਖ ਉਤਪਾਦ ਫੈਕਟੈਮਫੋਸ (ਐਨਪੀ 20: 20: 0: 13) ਦੇ ਨਾਲ ਇੱਕ ਐਮਓਪੀ ਖਾਦ ਦਾ ਮਿਸ਼ਰਣ ਹੈ, ਜੋ ਦੱਖਣੀ ਭਾਰਤ ਦੇ ਕਿਸਾਨਾਂ ਵੱਲੋਂ ਪਸੰਦ ਕੀਤੀ ਜਾਂਦੀ ਹੈ ।
ਕੰਪਨੀ ਇਸ ਸਾਲ ਦੌਰਾਨ ਅਜਿਹੇ ਦੋ ਹੋਰ ਪਾਰਸਲ ਮੰਗਵਾਉਣ ਦੀ ਯੋਜਨਾ ਬਣਾ ਰਹੀ ਹੈ ।
ਇਸ ਤੋਂ ਪਹਿਲਾਂ ਕੰਪਨੀ ਨੇ ਖਰੀਫ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਐਮਓਪੀ ਦੇ ਦੋ ਜਹਾਜ਼ਾਂ ਅਤੇ ਐਨਪੀਕੇ ਦੇ ਇੱਕ ਪਾਰਸਲ (16:16:16) ਰਾਹੀਂ ਦਰਾਮਦ ਕੀਤੀ ਹੈ ।
ਫੈਕਟ, ਦੇਸ਼ ਦੇ ਪਹਿਲੇ ਵੱਡੇ ਪੱਧਰ ਦੇ ਖਾਦ ਨਿਰਮਾਤਾਵਾਂ ਵਿਚੋਂ ਇਕ ਹੈ । ਇਸ ਸਾਲ ਦੌਰਾਨ ਕੰਪਨੀ ਨੇ ਖਾਦਾਂ ਦੇ ਨਿਰਮਾਣ ਅਤੇ ਮੰਡੀਕਰਨ ਵਿੱਚ ਚੰਗੀ ਕਾਰਗੁਜ਼ਾਰੀ ਕਾਇਮ ਰੱਖੀ ਹੈ ।