ਪਿੰਡ ਨੌਸ਼ਹਿਰਾ ਨੇੜੇ ਮਿਲਿਆ ਨਵਜੰਮੀ ਬੱਚੀ ਦਾ ਭਰੂਣ

ਹਰਿਆਣਾ, 28 ਅਕਤੂਬਰ (ਨਿਊਜ਼ ਪੰਜਾਬ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਨਜ਼ਦੀਕ ਅੱਜ ਇਕ ਨਵਜੰਮੀ ਬੱਚੀ ਦਾ ਭਰੂਣ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਨੌਸ਼ਹਿਰਾ ਤੋਂ ਘੁਗਿਆਲ ਨੂੰ ਜਾਂਦੇ ਰਸਤੇ ‘ਤੇ ਇੱਕ ਨਵਜੰਮੀ ਬੱਚੀ ਦੇ ਭਰੂਣ ਨੂੰ ਚਾਦਰ ‘ਚ ਬੰਨ੍ਹ ਕੇ ਸੜਕ ‘ਤੇ ਸੁੱਟਿਆ ਗਿਆ ਸੀ, ਜਿਸ ਨੂੰ ਰਾਹਗੀਰਾਂ ਨੇ ਦੇਖਿਆ ਅਤੇ ਮਹਿੰਦਰ ਸਿੰਘ ਮੈਂਬਰ ਪੰਚਾਇਤ ਨੌਸ਼ਹਿਰਾ ਨੇ ਇਸ ਦੀ ਸੂਚਨਾ ਹਰਿਆਣਾ ਪੁਲਿਸ ਨੂੰ ਦਿੱਤੀ। ਹਰਿਆਣਾ ਪੁਲਿਸ ਨੇ ਮੌਕੇ ‘ਤੇ ਆ ਕੇ ਨਵਜੰਮੀ ਬੱਚੀ ਦੇ ਭਰੂਣ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।