ਸੋਨੀਆ ਦੀ ਅਪੀਲ- ਬਿਹਾਰ ਤੋਂ ਬੰਦੀ ਸਰਕਾਰ ਹਟਾਓ ਅਤੇ ਮਹਾਂਗਠਜੋੜ ਨੂੰ ਜਿਤਾਓ

ਨਵੀਂ ਦਿੱਲੀ, 27 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਵੀਡੀਓ ਸੰਦੇਸ਼ ਕਰਕੇ ਬਿਹਾਰ ਦੇ ਲੋਕਾਂ ਨੂੰ ਮਹਾਂਗਠਜੋੜ ਨੂੰ ਵੋਟ ਦੀ ਦੇਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਐਨ. ਡੀ. ਏ. ‘ਤੇ ਜੰਮ ਕੇ ਹਮਲਾ ਬੋਲਿਆ। ਸੋਨੀਆ ਗਾਂਧੀ ਨੇ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਕਿ ਦਿੱਲੀ-ਬਿਹਾਰ ‘ਚ ਬੰਦੀ ਸਰਕਾਰਾਂ ਹਨ- ਨੋਟਬੰਦੀ, ਤਾਲਾਬੰਦੀ, ਵਪਾਰ ਬੰਦੀ, ਆਰਥਿਕ ਬੰਦੀ, ਖੇਤ ਬੰਦੀ, ਰੋਟੀ-ਰੁਜ਼ਗਾਰ ਬੰਦੀ। ਇਸ ਲਈ ਅਜਿਹੀ ਬੰਦੀ ਸਰਕਾਰ ਵਿਰੁੱਧ ਬਿਹਾਰ ਦੀ ਜਨਤਾ ਤਿਆਰ ਹੈ ਅਤੇ ਹੁਣ ਬਦਲਾਅ ਦੀ ਹਵਾ ਹੈ। ਉਨ੍ਹਾਂ ਕਿਹਾ, ”ਅੱਜ ਬਿਹਾਰ ‘ਚ ਸੱਤਾ ਅਤੇ ਉਸ ਦੇ ਹੰਕਾਰ ‘ਚ ਡੁੱਬੀ ਸਰਕਾਰ ਆਪਣੇ ਰਸਤੇ ਤੋਂ ਵੱਖ ਹਟ ਗਈ ਹੈ, ਨਾ ਤਾਂ ਉਨ੍ਹਾਂ ਦੀ ਕਥਨੀ ਚੰਗੀ ਹੈ ਅਤੇ ਨਾ ਹੀ ਕਰਨੀ। ਮਜ਼ਦੂਰ, ਕਿਸਾਨ, ਨੌਜਵਾਨ ਅੱਜ ਪਰੇਸ਼ਾਨ ਅਤੇ ਨਿਰਾਸ਼ ਹਨ, ਅਰਥ ਵਿਵਸਥਾ ਦੀ ਨਾਜ਼ੁਕ ਹਾਲਤ ਲੋਕਾਂ ‘ਤੇ ਭਾਰੀ ਪੈ ਰਹੀ ਹੈ।”